ਸੋਨੂੰ ਸੂਦ : ਫਿਲਮੀ ਪਰਦੇ ਦੇ ਵਿਲੇਨ ,ਅਸਲ ਜ਼ਿੰਦਗੀ ਵਿੱਚ ਹੀਰੋ
ਕੋਰੋਨਾ ਪੀੜਤ 22 ਮਰੀਜਾਂ ਦੀ ਬਚਾਈ ਜਾਨ

ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)- ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਆਮ ਲੋਕਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ। ਉਹ ਕਾਫੀ ਲੰਬੇ ਸਮੇਂ ਤੋਂ ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਮੱਦਦ ਕਰਦੇ ਆ ਰਹੇ ਹਨ। ਉਹ ਦਿਨ-ਰਾਤ ਆਪਣੀ ਟੀਮ ਦੇ ਨਾਲ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਵਿੱਚ ਜੁਟੇ ਹੋਏ ਹਨ। ਕਦੇ ਕਿਸੇ ਵੀ ਹਸਪਤਾਲ ਵਿੱਚ ਬੈੱਡ, ਆਕਸੀਜਨ ਸਿਲੰਡਰ ਦਾ ਇੰਤਜ਼ਾਮ ਅਤੇ ਕਦੇ ਕਿਸੇ ਨੂੰ ਪਲਾਜ਼ਮਾ ਜਾਂ ਕਿਸੇ ਨੂੰ ਏਅਰ-ਐਂਬੂਲੈਂਸ ਨਾਲ ਘਰ ਪਹੁੰਚਾਉਣ ਵਰਗੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ। ਹੁਣ ਇਹ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਬੈਂਗਲੁਰੂ 22 ਕੋਰੋਨਾ ਮਰੀਜ਼ਾਂ ਦੀ ਜਾਨ ਬਚਾ ਕੇ ਲੋਕਾਂ ਦੇ ਦਿਲ ਵਿੱਚ ਹੋਰ ਇੱਜ਼ਤ ਬਣਾ ਲਈ ਹੈ। ਮੰਗਲਵਾਰ ਨੂੰ ਸੋਨੂੰ ਸੂਦ ਚੈਰਿਟੀ ਦੇ ਇੱਕ ਮੈਂਬਰ ਨੂੰ ਬੈਂਗਲੂਰ ਦੇ ਯੇਲਹਾਂਕਾ ਓਲਡ ਟਾਊਨ ਦੇ ਇੰਸਪੈਕਟਰ ਐੱਮ.ਆਰ ਸੱਤਿਆਨਰਾਇਣ ਵਲੋਂ ਕਾਲ ਆਈ। ਉਹਨਾਂ ਨੇ ਏ.ਆਰ.ਕੇ ਹਸਪਤਾਲ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਆਕਸੀਜਨ ਦੀ ਕਮੀ ਬਾਰੇ ਦੱਸਿਆ। ਇਸ ਤੋਂ ਬਾਅਦ ਜਦੋਂ ਸੋਨੂੰ ਸੂਦ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਟੀਮ ਤਰੁੰਤ ਹਰਕਤ ਵਿੱਚ ਆ ਗਈ। ਉਹਨਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਰਾਤ ਦੇ ਸਮੇਂ 15 ਆਕਸੀਜਨ ਸਿਲੰਡਰ ਦੀ ਵਿਵਸਥਾ ਕਰ ਦਿੱਤੀ ਅਤੇ ਹਸਪਤਾਲ ਪਹੁੰਚਾਇਆ। ਆਕਸੀਜਨ ਮਿਲਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ 22 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਨ ਬਚ ਗਈ।
ਇਸ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਆਪਣੇ ਹੀ ਆਪਣੇ ਦਾ ਸਾਥ ਛੱਡ ਰਹੇ ਹਨ। ਉਹ ਰੀਲ ਲਾਈਫ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਰਿਅਲ ਲਾਈਫ ਵਿੱਚ ਜ਼ਰੂਰਤਮੰਦਾਂ ਲਈ ਹੀਰੋ ਬਣ ਕੇ ਉਭਰੇ ਹਨ।






















