ਪੰਜਾਬ ਦੇ ਕਿਸਾਨ ਆਗੂਆਂ ਨੇ ਲਿਆ ਵੱਡਾ ਫੈਸਲਾ
8 ਮਈ ਨੂੰ ਬਜਾਰ ਖੁਲਵਾ ਕੇ ਕਰਨਗੇ ਲਾਕਡਾਊਨ ਦਾ ਵਿਰੋਧ

ਚੰਡੀਗੜ੍ਹ ,6 ਮਈ(ਵਿਸ਼ਵ ਵਾਰਤਾ) ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਲਾਕਡਾਊਨ ਦੇ ਵਿਰੋਧ ਵਿੱਚ 8ਮਈ ਨੂੰ ਸਾਰੇ ਪੰਜਾਬ ਦੇ ਬਜ਼ਾਰ ਖੋਲੇ ਜਾਣਗੇ। ਕਿਸਾਨਾਂ ਨੇ ਵਪਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ 8ਮਈ ਨੂੰ ਪਹਿਲਾਂ ਵਾਂਗ ਹੀ ਬਜ਼ਾਰ ਖੁੱਲੇ ਰੱਖ ਕੇ ਕੰਮ ਕਰਨ।ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਲਾਕਡਾਊਨ ਦੇ ਨਾਮ ਤੇ ਆਮ ਆਦਮੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ,ਪਰ ਕਿਸਾਨ ਉਹਨਾਂ ਦੀ ਇਸ ਗੱਲ ਨੂੰ ਪੂਰਾ ਨਹੀਂ ਹੋਣ ਦੇਣਗੇ।ਇਸ ਦੇ ਨਾਲ ਹੀ 10ਅਤੇ 12 ਮਈ ਨੂੰ ਇਕ ਵਾਰ ਫਿਰ ਤੋਂ ਦਿੱਲੀ ਬਾਰਡਰ ਦੇ ਧਰਨਾ ਸਥਾਨਾਂ ਤੇ ਕਿਸਾਨਾਂ ਦਾ ਇਕੱਠ ਹੋਵੇਗਾ।






















