ਤਹਿਸੀਲਾਂ ਵਿੱਚ ਆਮ ਕੰਮਕਾਰ ਮੁੜ ਤੋਂ ਹੋਵੇਗਾ ਸ਼ੁਰੂ
ਤਹਿਸੀਲਾਂ ਦਾ ਕੰਮਕਾਰ ਸੀ ਠੱਪ
ਐਸੋਸੀਏਸ਼ਨ ਨੇ ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ

ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਅੱਜ ਪੰਜਾਬ ਰੈਵਿਨਿਊ ਐਸੋਸੀਏਸ਼ਨ ਦੀ ਮੀਟਿੰਗ ਗੁਰਦੇਵ ਸਿੰਘ ਧੰਮ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਪੰਜਾਬ ਨਾਲ ਹੋਈ ।ਜਿਸ ਵਿੱਚ ਮਾਲ ਅਫਸਰ ਪੰਜਾਬ ਅਤੇ ਸਹਿਯੋਗੀ ਜੱਥੇਬੰਦੀਆਂ ਦਾ ਸੰਵੇਦਨਸ਼ੀਲ ਮੁੱਦਿਆਂ ਕਾਰਨ ਸਾਰੇ ਕੰਮਾਂ ਦਾ ਬਾਈਕਾਟ ਕਰਨ ਦਾ ਮਸਲਾ ਸੁਲਜਾਉਣ ਤੇ ਵਿਚਾਰ ਹੋਈ।ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਸਾਰੇ ਮਾਲ ਅਧਿਕਾਰੀ ਆਪਣੇ ਮਾਲ ਸਬੰਧੀ ਕੰਮ ਸਰਟੀਫਿਕੇਟ, ਰਜਿਸਟ੍ਰੇਸ਼ਨ, ਇੰਤਕਾਲ, ਕਰੋਨਾ ਡਿਊਟੀਆਂ ਦਾ ਕੰਮ 21 ਤਾਰੀਖ ਤੱਕ ਜਾਰੀ ਰੱਖਣਗੇ ਅਤੇ 21.5.2021 ਦੀ ਮੀਟਿੰਗ ਵਿੱਚ ਫੈਸਲਾ ਹੋਣ ਉਪਰੰਤ ਦੁਬਾਰਾ ਸਮੀਖਿਆ ਕਰਕੇ ਨਵਾਂ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਅਗਲੇ ਫੈਸਲੇ ਤੱਕ ਈ.ਐਮ ਡਿਊਟੀ ਅਤੇ ਕੋਰਟ ਵਰਕ ਦਾ ਕੰਮ ਨਹੀਂ ਕੀਤਾ ਜਾਵੇਗਾ।






















