ਸਤਿੰਦਰ ਸਿੰਘ ਚੌਹਾਨ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ, 3 ਮਈ:ਸ੍ਰੀ ਸਤਿੰਦਰ ਸਿੰਘ ਚੌਹਾਨ ਡੀ.ਸੀ.ਐਫ.ਏ. ਨੂੰ ਅੱਜ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦੀ ਵਰਚੁਅਲ ਮੀਟਿੰਗ ਰਾਹੀਂ ਪ੍ਰਧਾਨ ਨਿਯੁਕਤ ਕੀਤਾ ਗਿਆ।
ਵਰਚੁਅਲ ਮੀਟਿੰਗ ਰਾਹੀਂ ਹੋਈ ਇਸ ਚੋਣ ਵਿੱਚ ਐਸੋਸੀਏਸ਼ਨ ਦੇ 150 ਤੋਂ ਵੱਧ ਮੈਂਬਰਾਂ ਵੱਲੋਂ ਭਾਗ ਲਿਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਬੀਤੇ ਵਰ੍ਹੇ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਸਤਿੰਦਰ ਸਿੰਘ ਚੌਹਾਨ ਨੂੰ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦਾ ਪ੍ਰਧਾਨ ਚੁਣਨ ਦੇ ਨਾਲ ਨਾਲ ਆਪਣੀ ਕਾਰਜਕਾਰਨੀ ਚੁਣਨ ਦੇ ਵੀ ਅਧਿਕਾਰ ਦੇ ਦਿੱਤੇ।






















