ਡਾ.ਜਸਮੇਰ ਸਿੰਘ ਕੰਬਾਲਾ ਚੱਲ ਵਸੇ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਚੰਡੀਗੜ੍ਹ ,3ਮਈ(ਵਿਸ਼ਵ ਵਾਰਤਾ) – ਡਾਕਟਰੀ ਅਤੇ ਸਿਆਸੀ ਖੇਤਰਾਂ ਵਿੱਚ ਵੱਖਰੀ ਪਹਿਚਾਣ ਵਾਲੀ ਸ਼ਖ਼ਸੀਅਤ ਡਾ.ਜਸਮੇਰ ਸਿੰਘ ਕੰਬਾਲਾ ਚੱਲ ਵਸੇ। ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਡਾ. ਜਸਮੇਰ ਸਿੰਘ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਰਗਰਮ ਰਹੇ। ਪਰ ਫਿਰ ਉਹ ਮੋਹਾਲੀ ਫੇਜ ਇੱਕ ਸਥਿਤ ਆਪਣੇ ਸ਼ੋਅਰੂਮ ਵਿੱਚ ਡਾਕਟਰੀ ਦੀ ਪ੍ਰੈਕਟਿਸ ਕਰਨ ਲੱਗ ਪਏ ਤੇ ਹੁਣ ਤਕ ਉਹ ਡਾਕਟਰੀ ਕਿੱਤੇ ਨਾਲ ਹੀ ਜੁੜੇ ਹੋਏ ਸਨ।






















