ਯੂ.ਪੀ ਸਰਕਾਰ ਵੀ ਹੋਈ ਸਖ਼ਤ
ਲਾਕਡਾਊਨ ਦੀ ਮਿਆਦ ‘ਚ ਕੀਤਾ ਵਾਧਾ

ਚੰਡੀਗੜ੍ਹ,3 ਮਈ (ਵਿਸ਼ਵ ਵਾਰਤਾ) ਸੂਬੇ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਲਾਕਡਾਊਨ ਦੋ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਹੁਣ 4 ਅਤੇ 5 ਮਈ ਨੂੰ ਵੀ ਯੂ.ਪੀ ਦੇ ਸਾਰੇ ਬਾਜ਼ਾਰ ਬੰਦ ਰਹਿਣਗੇ ਪਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਪਹਿਲਾਂ ਸਿਰਫ ਸ਼ਨੀਵਾਰ ਤੋਂ ਸੋਮਵਾਰ ਤੱਕ ਬੰਦ ਦਾ ਆਦੇਸ਼ ਸੀ। ਹੁਣ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਲਾਕਡਾਊਨ ਰਹੇਗਾ। ਹੁਣ ਵੀਰਵਾਰ ਸਵੇਰੇ 7 ਵਜੇ ਲਾਕਡਾਊਨ ਹਟੇਗਾ।






















