ਪੰਜਾਬ ਸਰਕਾਰ ਹੋਈ ਹੋਰ ਸਖ਼ਤ
ਜਾਰੀ ਕੀਤੀਆਂ ਨਵੀਆਂ ਗਾਈਡਲਾਈਨਸ
15ਮਈ ਤੱਕ ਹੋਰ ਵਧਾਈ ਸਖ਼ਤੀ

ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਵਿੱਚ ਨਵੀਆਂ ਗਾਈਡਲਾਈਨਸ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 15 ਮਈ ਤੱਕ ਪੰਜਾਬ ਵਿੱਚ ਹੋਰ ਸਖ਼ਤੀ ਵਧਾ ਦਿੱਤੀ ਗਈ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ 50 ਫੀਸਦੀ ਲੋਕ ਹੀ ਕੰਮ ਕਰ ਸਕਣਗੇ। ਹੋਰ ਰਾਜਾਂ ਤੋਂ ਆਉਣ ਵਾਲਿਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਏਗੀ ,72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਏਗੀ।। ਇਸ ਤੋਂ ਇਲਾਵਾ 2 ਹਫ਼ਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ ਵੀ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ 4 ਪਹੀਆਂ ਵਾਹਨ ਵਿੱਚ ਸਿਰਫ਼ 2 ਸਵਾਰੀਆਂ ਬੈਠ ਸਕਣਗੀਆਂ ਤੇ ਦੋਪਹੀਆ ਵਾਹਨ ਵਿੱਚ ਹੁਣ ਇੱਕ ਸਵਾਰੀ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। 15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਵਿਆਹ-ਸ਼ਾਦੀ ਅਤੇ ਸਸਕਾਰ ਵਰਗੇ ਸਮਾਗਮਾਂ ਵਿੱਚ ਸਿਰਫ 10 ਬੰਦਿਆਂ ਦੇ ਇਕੱਠ ਦੀ ਇਜਾਜ਼ਤ ਹੈ ਅਤੇ ਧਾਰਮਿਕ ਸਥਾਨ ਵੀ 6 ਵਜੇ ਤੋਂ ਬਾਅਦ ਬੰਦ ਹੋਣਗੇ।






















