ਪੱਛਮੀ ਬੰਗਾਲ ਦੀ ਇਤਹਾਸਿਕ ਜਿੱਤ – ਮਮਤਾ ਬੈਨਰਜੀ ਤੇ ਸਿੱਖ ਕਿਰਸਾਨੀ ਲੀਡਰਸ਼ਿਪ ਦੀ ਸਾਂਝੀ ਜਿੱਤ – ਮਨਜੀਤ ਸਿੰਘ ਭੋਮਾ

ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਮਨਜੀਤ ਸਿੰਘ ਭੋਮਾ ਨੇ ਇੱਕ ਲਿਖਤੀ ਬਿਆਨ ਵਿੱਚ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਚੌਣ ਨਤੀਜਿਆਂ ਤੇ ਮਿਲ਼ੇ ਸਪੱਸ਼ਟ ਬਹੁਮਤ ਤੇ ਟਿੱਪਣੀ ਕਰਦਿਆਂ ਕਿਹਾ ਇਹ ਮਮਤਾ ਬੈਨਰਜੀ ਤੇ ਪੰਜਾਬ ਦੀ ਸਿੱਖ ਕਿਰਸਾਨੀ ਲੀਡਰਸ਼ਿਪ ਦੀ ਸਾਂਝੀ ਜਿੱਤ ਹੈ ਤੇ ਮੋਦੀ ਤੇ ਬੰਗਾਲ ਦੇ ਕਾਮਰੇਡਾਂ ਦੀ ਸਾਂਝੀ ਹਾਰ ਹੈ । ਉਹਨਾਂ ਕਿਹਾਂ ਮੋਦੀ ਸਰਕਾਰ ਨੂੰ ਹੁਣ ਕੰਧ ਤੇ ਲਿਖਿਆ ਪੜ੍ਹਕੇ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲੈਣ ਲੈਣੇ ਚਾਹੀਦੇ ਹਨ । ਉਹਨਾਂ ਕਿਹਾ ਭਾਜਪਾ ਤੇ ਕਾਮਰੇਡਾਂ ਨੇ ਇੰਦਰਾ ਗਾਂਧੀ ਨੂੰ ਉਕਸਾ ਕੇ ਤੇ ਦਬਾਅ ਪਾ ਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਜਿਸ ਦੀ ਸਜ਼ਾ ਇਹਨਾਂ ਚੌਣਾਂ ਵਿੱਚ ਕਾਂਗਰਸ , ਭਾਜਪਾ ਤੇ ਕਾਮਰੇਡਾਂ ਨੂੰ ਮਿਲੀ ਹੈ । ਉਹਨਾਂ ਕਿਹਾ ਪੰਜਾਬ ਦੀ ਸਿੱਖ ਕਿਰਸਾਨੀ ਲੀਡਰਸ਼ਿਪ ਨੇ ਸਿੱਖਾਂ , ਮੁਸਲਮਾਨਾਂ ਤੇ ਬੰਗਾਲੀਆਂ ਨੂੰ ਮੋਦੀ ਸਰਕਾਰ ਵਿਰੁੱਧ ਪ੍ਰੇਰਿਤ ਕਰਕੇ ਬੰਗਾਲ ਵਿੱਚ ਭਾਜਪਾ ਨੂੰ ਹਰਾਉਣ ਵਿੱਚ ਤੇ ਮਮਤਾ ਬੈਨਰਜੀ ਨੂੰ ਜਿਤਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ । ਉਹਨਾਂ ਕਿਹਾ ਦਿੱਲੀ ਸਿੱਖ ਅੰਦੋਲਨ ਦਾ ਸਿੱਧਾ ਤੇ ਤਿੱਖਾ ਸੇਕ ਮੋਦੀ ਦੀ ਲੀਡਰਸ਼ਿਪ ਨੂੰ ਝੱਲਣਾ ਪਿਆ ਹੈ । ਉਹਨਾਂ ਕਿਹਾ ਜੇਕਰ ਮੋਦੀ ਬੰਗਾਲ ਵਿੱਚ ਜਿੱਤ ਜਾਂਦਾ ਤਾਂ ਇਹ ਦੇਸ਼ ਦਾ ਨਵਾਂ ਔਰਗਜ਼ੇਬ ਬਣ ਜਾਣਾਂ ਸੀ । ਉਹਨਾਂ ਕਿਹਾ ਬੰਗਾਲ ਦੇ ਚੌਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਭਾਜਪਾ , ਕਾਂਗਰਸ ਤੇ ਬੇਅਦਬੀ ਦਲ ਦੇ ਹੁਣ ਪੰਜਾਬ ਵਿੱਚ ਪੈਰ ਨਹੀਂ ਲੱਗਣਗੇ । ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਚੌਥੇ ਫਰੰਟ ਦੀ ਸਰਕਾਰ ਬਣੇਗੀ ।






















