ਕੋਰੋਨਾ ਕਾਰਣ ਪੰਜਾਬ ‘ਚ ਬੈਂਕਾਂ ਦਾ ਸਮਾਂ ਬਦਲਿਆ

ਜੈਤੋ, 30 ਅਪ੍ਰੈਲ (ਰਘੂਨੰਦਨ ਪਰਾਸ਼ਰ) ਪੰਜਾਬ ਵਿਚ ਦਿਨੋਂ-ਦਿਨ ਘਾਤਕ ਬਿਮਾਰੀ ਕੋਰੋਨਾ ਫੈਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੈਂਕਾਂ ਪ੍ਰਤੀ ਇਕ ਵੱਡਾ ਫੈਸਲਾ ਲਿਆ ਹੈ ਜਿਸ ਦੇ ਅਨੁਸਾਰ ਹੁਣ ਰਾਜ ਦੇ ਸਾਰੇ ਬੈਂਕ ਸਵੇਰੇ 10 ਤੋਂ ਸ਼ਾਮੀਂ 4 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਪਹਿਲਾਂ ਬੈਂਕ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੀ ਪਰ ਰੁਪਿਆ ਦਾ ਲੈਣ-ਦੇਣ ਸ਼ਾਮ 4 ਵਜੇ ਸੀ। ਸਰਕਾਰ ਨੇ ਬੈਂਕਾਂ ਨੂੰ ਕਿਹਾ ਕਿ ਉਹ ਸਭ ਤੋਂ ਮਹੱਤਵਪੂਰਣ ਕੰਮ ਹੀ ਕਰਨ ਅਤੇ ਬੈਂਕਾਂ ਵਿੱਚ ਕੰਮ ਕਰਨ ਵਾਲੇ ਸਟਾਫ ਦਾ ਸਿਰਫ 50 ਪ੍ਰਤੀਸ਼ਤ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੇ ਅਤੇ ਸਟਾਫ ਜੋ ਬੈਂਕਾਂ ਵਿੱਚ ਮੌਜੂਦ ਰਹੇਗਾ ਉਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।






















