ਬਚਾਓ ਪ੍ਰਬੰਧਾਂ ਲਈ ਨਵੀਂ ਪਹਿਲ ਕਦਮੀ…..
ਐਸਐਸਪੀ ਨੇ ਤੰਦਰੁਸਤ ਹੋਏ ਵਿਅਕਤੀਆਂ ਨੂੰ ਓਕਸੀਮੀਟਰ ਵਾਪਸ ਕਰਨ ਦੀ ਕੀਤੀ ਅਪੀਲ
ਸ਼ਹਿਰ ਦੇ ਕੁੱਝ ਮੋਹਤਵਰ ਵਿਅਕਤੀਆਂ ਨੇ ਓਕਸੀਮੀਟਰ ਵਾਪਸ ਕਰਕੇ ਕੀਤੀ ਸ਼ੁਰੂਆਤ

ਮਾਨਸਾ, 29 ਅਪਰੈਲ : ਮਾਨਸਾ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਹੜੇ ਵਿਅਕਤੀ ਕੋਰੋਨਾ ਪਾਜ਼ਿਟਿਵ ਸਨ ਅਤੇ ਹੁਣ ਤੰਦਰੁਸਤ ਹੋ ਗਏ ਹਨ, ਉਹ ਆਪਣੇ ਓਕਸੀਮੀਟਰ ਜ਼ਿਲ੍ਹਾ ਪ੍ਰਸਾਸ਼ਨ ਨੂੰ ਵਾਪਸ ਕਰ ਦੇਣ ਤਾਂ ਜੋ ਹੋਰ ਲੋੜਵੰਦ ਵਿਅਕਤੀਆਂ ਨੂੰ ਮੁਹੱਈਆ ਕਰਵਾਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋੋਰੋੋਨਾ ਮਹਾਂਮਾਰੀ ਦੇ ਤੇਜ਼ੀ ਨਾਲ ਪਸਾਰ ਹੋਣ ਕਾਰਨ ਜੋੋ ਕੋਰੋਨਾ ਮਹਾਂਮਾਰੀ ਦੇ ਪੌਜੇਟਿਵ ਮਰੀਜ ਹਨ, ਨੂੰ ਓਕਸੀਮੀਟਰਾਂ ਦੀ ਘਾਟ ਆ ਰਹੀ ਹੈ ਅਤੇ ਬਜ਼ਾਰ ਵਿੱਚ ਵੀ ਫਿਲਹਾਲ ਜ਼ਿਆਦਾ ਮਾਤਰਾ ਵਿੱਚ ਓਕਸੀਮੀਟਰ ਉਪਲਬੱਧ ਨਹੀਂ ਹਨ।
ਸ੍ਰੀ ਲਾਂਬਾ ਨੇ ਦੱਸਿਆ ਕਿ ਇਸ ਸਬੰਧੀ ਮਾਨਸਾ ਪੁਲੀਸ ਵੱਲੋੋਂ ਮਾਨਸਾ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ ਤੋੋਂ ਬਾਅਦ ਮਾਨਸਾ ਵਾਸੀਆਂ ਨੇ ਅੱਗੇ ਆਕੇ ਜੋੋ ਕੋਰੋਨਾ ਮਰੀਜ ਪਹਿਲਾਂ ਠੀਕ ਹੋੋ ਚੁੱਕੇ ਹਨ ਅਤੇ ਜਿਹਨਾਂ ਨੂੰ ਫਤਿਹ ਕਿੱਟ ਵਿੱਚ ਜੋੋ ਓਕਸੀਮੀਟਰ ਮਿਲੇ ਸਨ, ਪਰ ਹੁਣ ਉਹਨਾਂ ਦੇ ਠੀਕ ਹੋੋਣ ਕਰਕੇ ਉਹ ਓਕਸੀਮੀਟਰ ਉਹਨਾਂ ਦੇ ਪ੍ਰਯੋਗ ਵਿੱਚ ਨਹੀ ਹਨ, ਨੂੰ ਵਾਪਸ ਕਰਨ ਦੀ ਸੁਰੂਆਤ ਅੱਜ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਇਸ ਅਧੀਨ ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਕਿ੍ਰਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋੋਸੀਏਸ਼ਨ ਵੱਲੋੋਂ ਫਤਿਹ ਕਿੱਟ ਦੌੌਰਾਨ ਲਏ ਗਏ 5 ਓਕਸੀਮੀਟਰਾਂ ਨੂੰ ਵਾਪਸ ਕਰਕੇ ਇਹ ਪਹਿਲਕਦਮੀ ਕੀਤੀ ਗਈ ਅਤੇ ਇਸਤੋੋਂ ਇਲਾਵਾ ਉਹਨਾ ਨੇ 1000 ਮਾਸਕ ਪਬਲਿਕ ਨੂੰ ਵੰਡਣ ਲਈ ਪੁਲੀਸ ਨੂੰ ਮੁਹੱਈਆ ਕਰਵਾਏ। ਉਨ੍ਹਾਂ ਨੇ ਹੋੋਰ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰ ਪਏ ਓਕਸੀਮੀਟਰਾਂ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਤਾਂ ਜੋੋ ਇਸ ਕੋੋਰੋੋਨਾ ਮਹਾਂਮਾਰੀ ਦੌਰਾਨ ਐਮਰਜੈਂਸੀ ਹਾਲਤਾਂ ਦੌਰਾਨ ਕੋੋਰੋਨਾ ਮਰੀਜ਼ਾ ਨੂੰ ਇਹ ਓਕਸੀਮੀਟਰ ਮੁਹੱਈਆ ਕੀਤੇ ਜਾ ਸਕਣ।
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਹਰਪ੍ਰੀਤ ਸਿੰਘ ਭੈਣੀਬਾਘਾ,ਰਾਜੇਸ ਕੁਮਾਰ,ਰਘਵੀਰ ਸਿੰਘ ਵੀ ਹਾਜ਼ਰ ਸਨ।






















