ਕਿਸਾਨ ਵੱਲੋਂ ਜ਼ਮੀਨ ਵਿਚ ਪਈ ਨਾੜ ਨੂੰ ਸਾੜਨ ਲਈ – ਅੱਗ ਲਾਈ ਅੱਗ ਪਹੁੰਚੀ ਨਾਲ ਲੱਗਦੇ ਸ਼ੈਲਰ ਵਿੱਚ – ਹਜ਼ਾਰਾਂ ਰੁਪਏ ਦਾ ਹੋਇਆ ਨੁਕਸਾਨ
ਕਿਸਾਨ ਜ਼ਮੀਨ ਦੀ ਨਾੜ ਨੂੰ ਅੱਗ ਲਾ ਕੇ ਮੌਕੇ ਤੋ ਹੋਇਆ ਫਰਾਰ


ਗੁਰੂਹਰਸਹਾਏ 29 ਅਪਰੈਲ : ਸ਼ਹਿਰ ਦੇ ਨਾਲ ਲੱਗਦੇ ਪਿੰਡ ਲਖਮੀਰ ਪੁਰਾ ਰੋਡ ਤੇ ਕਿਸਾਨ ਵੱਲੋਂ ਜ਼ਮੀਨ ਅੰਦਰ ਪਈ ਨਾੜ ਨੂੰ ਸਾੜਨ ਲਈ ਅੱਗ ਲਾਈ ਤਾਂ ਅੱਗ ਤੇਜ਼ੀ ਨਾਲ ਫੈਲਦੀ ਹੋਈ ਰੋਡ ਤੇ ਸਥਿਤ ਕਪੂਰ ਐਗਰੋ ਸ਼ੈਲਰ ਦੇ ਅੰਦਰ ਪਏ ਸਾਮਾਨ ਨੂੰ ਲੱਗ ਗਈ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੈੱਲਰ ਦੇ ਮਾਲਕ ਸੁਮਿਤ ਆਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਲਰ ਦੇ ਨਾਲ ਖਾਲੀ ਪਈ ਜ਼ਮੀਨ ਵਿਚ ਅੱਜ ਸਵੇਰੇ ਕਿਸਾਨ ਵੱਲੋਂ ਨਾੜ ਨੂੰ ਸਾੜਨ ਲਈ ਅੱਗ ਲਗਾ ਦਿੱਤੀ ਗਈ ਜੋ ਕਿ ਅੱਗ ਫੈਲਦੀ ਹੋਈ ਉਨ੍ਹਾਂ ਦੇ ਸ਼ੈਲਰ ਅੰਦਰ ਪਏ ਸਾਮਾਨ ਨੂੰ ਲੱਗ ਗਈ ਸ਼ੈਲਰ ਅੰਦਰ ਅੱਗ ਨੂੰ ਫੈਲਦੀ ਵੇਖ ਕੇ ਕਿਸਾਨ ਮੌਕੇ ਤੋਂ ਫ਼ਰਾਰ ਹੋ ਗਿਆ ਸ਼ੈੱਲਰ ਦੇ ਮਾਲਕ ਸੁਮਿਤ ਆਂਵਲਾ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਸ਼ੈਲਰ ਅੰਦਰ ਪਏ ਲੱਕੜੀ ਦੇ 300 ਸੌ ਦੇ ਕਰੀਬ ਲੱਕੜ ਦੇ ਕਰੇਟ,ਨੱਕੂ ਕਣੀ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਉਪਰ ਬਣਦੀ ਹੈ।ਅੱਗ ਤੇ ਕਾਬੂ ਪਾਉਣ ਲਈ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਨੇ ਬੜੀ ਮੁਸ਼ੱਕਤ ਨਾਲ ਅੱਗ ਨੂੰ ਬੁਝਾਇਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਰੋਡ ਤੇ ਕਈ ਹੋਰ ਸ਼ੈਲਰ ਵੀ ਹਨ ਜਿਨ੍ਹਾਂ ਅੰਦਰ ਝੋਨਾ ਅਤੇ ਚਾਵਲ ਦਾ ਲੱਖਾਂ ਰੁਪਏ ਦਾ ਸਟਾਕ ਪਿਆ ਹੈ।ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਲੱਗਣ ਵਾਲੀ ਥਾਂ ਦਾ ਮੌਕਾ ਦੇਖਿਆ ਗਿਆ।ਇੱਥੇ ਇਹ ਗੱਲ ਦੱਸਣਯੋਗ ਹੈ ਕਿ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਚ ਖੇਡ ਮੰਤਰੀ ਦੇ ਹਲਕੇ ਵਿੱਚ ਫਾਇਰ ਬ੍ਰਿਗੇਡ ਨਹੀਂ ਹੈ ਦੋ ਦਿਨਾਂ ਵਿਚ ਇਲਾਕੇ ਅੰਦਰ ਦੋ ਜਗ੍ਹਾ ਤੇ ਅੱਗ ਲੱਗ ਚੁੱਕੀ ਹੈ ਜਿਸ ਦੌਰਾਨ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਜਿੰਨਾ ਚਿਰ ਜਲਾਲਾਬਾਦ ਤੋਂ ਗੁਰੂਹਰਸਹਾਏ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਦੀ ਹੈ ਤਾਂ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ ਜਲਾਲਾਬਾਦ ਤੋਂ ਗੁਰੂਹਰਸਹਾਏ ਗੱਡੀ ਨੂੰ ਪਹੁੰਚਣ ਲੱਗਿਆ ਵੀਹ ਤੋਂ ਪੱਚੀ ਮਿੰਟ ਲੱਗਦੇ ਹਨ।






















