ਸੀਰਮ ਇੰਸਟੀਟਿਊਟ ਆੱਫ਼ ਇੰਡੀਆ ਨੇ ਘਟਾਏ ਰੇਟ
ਹੁਣ ਰਾਜਾਂ ਨੂੰ 300 ਰੁਪਏ ਵਿੱਚ ਮਿਲੇਗੀ ਕੋਵਿਸ਼ੀਲਡ ਵੈਕਸੀਨ
ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਵਿਡ-19 ਦਾ ਟੀਕਾ ਕੋਵਿਸ਼ੀਲਡ ਬਣਾਉਣ ਵਾਲੀ ਸੀਰਮ ਇੰਸਟੀਟਿਊਟ ਆੱਫ਼ ਇੰਡੀਆ ਨੇ ਰਾਜਾਂ ਨੂੰ ਵੇਚੇ ਜਾਣ ਵਾਲੇ ਟੀਕਿਆਂ ਦੀ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਹੁਣ ਰਾਜਾਂ ਨੂੰ ਇਹ ਟੀਕਾ 400 ਰੁਪਏ ਪ੍ਰਤੀ ਖੁਰਾਕ ਦੀ ਜਗ੍ਹਾ 300 ਰੁਪਏ ਪ੍ਰਤੀ ਖੁਰਾਕ ਮਿਲੇਗਾ। ਇਹ ਫੈਸਲਾ ਕੰਪਨੀ ਦੀਆਂ ਨੀਤੀਆਂ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਕਾਰਨ ਲਿਆ ਗਿਆ ਹੈ। ਇਸ ਦੀ ਜਾਣਕਾਰੀ ਇੰਸਟੀਟਿਊਟ ਦੇ ਸੀ.ਈ.ਓ ਅਦਾਰ ਪੂਨੇਵਾਲਾ ਨੇ ਇਕ ਟਵੀਟ ਰਾਹੀਂ ਦਿੱਤੀ।
























