ਵਾਪਰਿਆ ਦਰਦਨਾਕ ਹਾਦਸਾ
ਅੱਗ ਲੱਗਣ ਕਾਰਨ ਇਕ ਹੀ ਪਰਿਵਾਰ ਦੇ ਚਾਰ ਬੱਚੇ ਜਿਉਂਦੇ ਸੜੇ
ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)- ਪਟਨਾ ਦੇ ਅਲਾਉਦੀਨ ਨਾਂ ਦੇ ਇਕ ਪਿੰਡ ਵਿੱਚੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਝੁੱਗੀ ਨੂੰ ਅੱਗ ਲੱਗਣ ਕਾਰਨ ਇਕ ਹੀ ਪਰਿਵਾਰ ਦੇ ਚਾਰ ਬੱਚੇ ਜਿਉਂਦੇ ਹੀ ਸੜ ਗਏ। ਜਾਣਕਾਰੀ ਮਿਲੀ ਹੈ ਕਿ ਬੱਚਿਆਂ ਦੇ ਮਾਂ-ਬਾਪ ਕੋਰੋਨਾ ਦੇ ਡਰ ਤੋਂ ਬੱਚਿਆਂ ਨੂੰ ਘਰ ਵਿਚ ਹੀ ਜ਼ਿੰਦਰਾ ਲਾ ਕੇ ਖੇਤਾਂ ਨੂੰ ਆਪਣੇ ਕੰਮ ਤੇ ਚਲੇ ਗਏ। ਪਰ ਬਾਅਦ ਵਿੱਚ ਝੁੱਗੀ ਨੂੰ ਅੱਗ ਲੱਗ ਗਈ। ਜਦੋਂ ਕੁਝ ਲੋਕ ਨੇ ਝੁੱਗੀ ਤੋਂ ਅੱਗ ਦੀਆਂ ਲਪਟਾਂ ਦੇਖਕੇ ਉਥੇ ਪਹੁੰਚੇ ਤਾਂ ਦੇਖਿਆ ਕਿ ਚਾਰੋਂ ਬੱਚੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ਉਹ ਦਮ ਤੋੜ ਚੁੱਕੇ ਸਨ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਚਾਰੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।























