ਕਣਕ ਖਰੀਦ ਦੀ ਅਦਾਇਗੀ ਵਿਚ ਪਨਸਪ ਮੋਹਰੀ ਏਜੰਸੀ-ਡਿਪਟੀ ਕਮਿਸ਼ਨਰ
ਵੱਖ ਵੱਖ ਏਜੰਸੀਆਂ ਵਲੋ 2.50 ਲੱਖ ਮੀਟਿਰਿਕ ਟਨ ਤੋ ਜਿਆਦਾ ਕੀਤੀ ਕਣਕ ਦੀ ਖਰੀਦ
ਬਿਨਾਂ ਰੁਕਾਵਟ ਜਿਣਸ ਦੀ ਆਮਦ ਤੇ ਨਾਲੋ ਨਾਲ ਹੋ ਰਹੀ ਹੈ ਖਰੀਦ

ਅੰਮ੍ਰਿਤਸਰ 27 ਅਪੈ੍ਰਲ:ਜ਼ਿਲੇ੍ਹ ਦੀਆਂ ਮੰਡੀਆਂ ਵਿਚ ਮੋਸਮ ਠੀਕ ਹੋਣ ਨਾਲ ਕਣਕ ਦੀ ਆਮਦ ਵੱਧ ਗਈ ਹੈ ਅਤੇ ਵੱਖ ਵੱਖ ਏਜੰਸੀਆਂ ਵਲੋ ਵੀ ਤੇਜ਼ੀ ਨਾਲ ਖਰੀਦ ਪ੍ਰਕਿਰਿਆ ਕੀਤੀ ਜਾ ਰਹੀ ਹੈ। ਬੀਤ ਸ਼ਾਮ ਤੱਕ ਮੰਡੀਆਂ ਵਿਚ 257114 ਮੀਟਿਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਵੱਖ ਵੱਖ ਏਜੰਸੀਆਂ ਵਲੋ 250918 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਨਗਰੇਨ ਏਜੰਸੀ ਵਲੋ 80587 ਮੀਟਿਰਿਕ ਟਨ, ਮਾਰਕਫੈਡ ਵਲੋ 65926,ਪਨਸਪ ਵਲੋ 48955 , ਵੇਅਰਹਾਊਸ ਵਲੋ 35292 ਅਤੇ ਐਫ ਸੀ ਆਈ ਵਲੋ 20158 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸ: ਖਹਿਰ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੀ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਵਜੋ 201.41 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਕਿਸਾਨਾਂ ਨੂੰ ਅਦਾਇਗੀ ਕਰਨ ਵਿਚ ਪਨਸਪ ਏਜੰਸੀ ਮੋਹਰੀ ਹੈ,ਜਿਸ ਵਲੋ ਖਰੀਦ ਕੀਤੀ ਗਈ ਕਣਕ ਵਿਚ 70.17 ਫੀਸਦੀ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਨਗਰੇਨ ਵਲੋ 61.19 ਫੀਸਦੀ , ਮਾਰਕਫੈਡ ਵਲੋ 64.64 ਫੀਸਦੀ , ਵੇਅਰਹਾਊਸ ਵਲੋ 65.35 ਫੀਸਦੀ ਅਤੇ ਐਫ ਸੀ ਆਈ ਵਲੋ 8.56 ਫੀਸਦੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਾਰੇ ਖਰੀਦ ਕੇਦਰਾਂ ਵਿਚ ਕਣਕ ਦੀ ਖਰੀਦ ਅਤੇ ਲਿਫਟਿੰਗ ਸਮੇ ਸਿਰ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾ੍ਹ ਦੀ ਮੁਸ਼ਕਲ ਦਾ ਸਾਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਆ ਰਹੀ ਕਣਕ ਦੀ ਖਰੀਦ 100 ਫੀਸਦੀ ਹੋਣ ਤੇ ਕਿਸਾਨਾਂ ਦੇ ਚਿਹਰੇ ਖਿੜੇ੍ਹ ਹੋਏ ਹਨ ਅਤੇ ਅਦਾਇਗੀ ਸਬੰਧੀ ਵੀ ਕੋਈ ਪਰੇਸਾਨਂੀ ਕਿਸਾਨਾਂ ਨੂੰ ਨਹੀ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਦੀ ਅਦਾਇਗੀ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਬੈਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ ਅਤੇ ਇਸ ਤੋ ਇਲਾਵਾ ਕਿਸਾਨਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਾਉਣ ਲਈ ਮਾਸਕ ਦੀ ਵਰਤੋ ਨੂੰ ਵੀ ਯਕੀਨੀ ਬਣਾਇਆ ਗਿਆ ਹੈ।






















