*ਸਵੀਟੀ ਨੇ ਕਾਰਜਕਾਰੀ ਪ੍ਰਧਾਨ ਵਜੋ ਸੰਭਾਲਿਆ ਅਹੁਦਾ*

ਬੁਢਲਾਡਾ 26 ਅਪ੍ਰੈਲ : ਸਥਾਨਕ ਨਗਰ ਕੋਸਲ ਅੰਦਰ ਹਰਿੰਦਰਦੀਪ ਸਿੰਘ ਸਵੀਟੀ ਨੇ ਬਤੋਰ ਕਾਰਜਕਾਰੀ ਪ੍ਰਧਾਨ ਅਹੁਦਾ ਸੰਭਾਲ ਲਿਆ ਹੈ। ਇਸ ਮੋਕੇ ਤੇ ਰਸਮੀ ਤੋਰਤੇ ਕਾਰਜਸਾਧਕ ਅਫਸਰ ਵਿਜੈ ਜਿਦਲ ਨੇ ਸਵੀਟੀ ਨੂੰ ਜਿਮੇਵਾਰੀ ਸੋਪਦਿਆ ਅਪਿਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਕੁਰਸੀ ਦਾ ਸਹੀ ਇਸਤੇਮਾਲ ਕਰਨਗੇ। ਇਸ ਮੋਕੇ ਤੇ ਕੋਸਲ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਸਰਕਾਰ ਵਲੋ ਪ੍ਰਧਾਨਗੀ ਚੋਣ ਦਾ ਨੋਟੀਫਿਕੇਸ਼ਨ ਹੋਣ ਤਕ ਸਵੀਟੀ ਆਪਣੀ ਜ਼ਿੰਮੇਵਾਰੀ ਬਾਖੂਬ ਨਿਭਾਉਣ। ਉਨਾ ਕਿਹਾ ਕਿ ਕੋਸਲ ਦੀ ਸਮੁੱਚੀ ਟੀਮ ਸ਼ਹਿਰ ਦੇ ਵਿਕਾਸ ਲਈ ਕੰਮ ਕਰੇਗੀ। ਇਸ ਮੋਕੇ ਤੇ ਵੱਡੀ ਤਦਾਦ ਵਿੱਚ ਕਾਂਗਰਸ ਦੀ ਸੀਨੀਅਰ ਲਿਡਰਸਿਪ ਹਾਜਰ ਸੀ। ਇਸੇ ਦੋਰਾਨ ਬਤੋਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਵੀ ਚਾਰਜ ਸਭਾਲਿਆ ਅਤੇ ਉਹਨਾ ਭਰੋਸਾ ਦਿੱਤਾ ਕਿ ਉਹ ਸ਼ਹਿਰ ਪ੍ਰਤੀ ਇਮਾਨਦਾਰੀ ਨਾਲ ਆਪਣੀ ਜਿਮੇਵਾਰੀ ਨਿਭਾਉਣਗੇ। ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਕੌਂਸਲਰ ਆਦਿ ਹਾਜਰ ਸਨ। ਮੁਲਾਜਿਮ ਜਥੇਬੰਦੀਆ ਵਲੋ ਕਾਰਜਕਾਰੀ ਪ੍ਰਧਾਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।






















