ਗਲੇਸ਼ੀਅਰ ਫਟਣ ਨਾਲ ਫਿਰ ਉਤਰਾਖੰਡ ਵਿੱਚ ਮਚੀ ਤਬਾਹੀ
ਜਾਨ ਮਾਲ ਦਾ ਭਾਰੀ ਨੁਕਸਾਨ

ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਪਹਿਲਾ ਹੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਸੀ ਕਿ ਹੁਣ ਇਸ ਦੇ ਨਾਲ ਕੁਦਰਤੀ ਆਫਤਾਂ ਨੇ ਵੀ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇਕ ਵਾਰ ਫਿਰ ਤੋਂ ਗਲੇਸ਼ੀਅਰ ਫਟਣ ਨਾਲ ਤਬਾਹੀ ਮਚ ਗਈ ਹੈ। ਜਿਥੇ ਕਿ ਭਾਰੀ ਜਾਨ-ਮਾਲ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਥੇ ਗਲੇਸ਼ੀਅਰ ਫਟਿਆ ਹੈ ਉਸ ਦੇ ਨਜ਼ਦੀਕ ਹੀ ਸੀਮਾ ਸੜਕ ਸੰਗਠਨ ਵੱਲੋਂ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬਚਾਓ ਅਧੀਨ ਵਿੱਚ ਹੁਣ ਤੱਕ 384 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 8 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਮਿਲੀਆਂ ਹਨ।






















