ਹੁਣ ਚੋਰ ਕੋਰੋਨਾ ਵੈਕਸੀਨ ਤੇ ਕਰਨ ਲੱਗੇ ਹੱਥ ਸਾਫ
ਦੇਸ਼ ਵਿੱਚ ਪਹਿਲੀ ਘਟਨਾ ਘਟੀ ਹਰਿਆਣਾ ਵਿੱਚ
ਦੇਸ਼ ਵਿੱਚ ਪਹਿਲਾਂ ਹੀ ਘਾਟ ਹੈ ਕੋਰੋਨਾ ਵੈਕਸੀਨ ਦੀ

ਦਿੱਲੀ, 22 ਅਪ੍ਰੈਲ(ਵਿਸ਼ਵ ਵਾਰਤਾ)- ਜਿਥੇ ਪੂਰਾ ਦੇਸ਼ ਕੋਰੋਨਾ ਦੀ ਮਾਰ ਅਤੇ ਕੋੋਵਿਡ ਵੈਕਸੀਨ ਦੀ ਘਾਟ ਨਾਲ ਜੂਝ ਰਿਹਾ ਹੈ।ਉਥੇ ਹੀ ਹਰਿਆਣਾ ਦੇ ਜੀਂਦ ਵਿੱਚ ਚੋੋਰਾਂ ਨੇ ਕੋਰੋਨਾ ਵੈਕਸੀਨ ਦੀ ਕੋਵਿਡ ਸ਼ੀਲਡ 1270 ਅਤੇ 440 ਵੈਕਸੀਨ ਅਤੇ ਕੁਝ ਫਾਇਲਾਂ ਵੀ ਨਾਲ ਚੱਕ ਕੇ ਲੈ ਗਏ। ਬੀਤੀ ਰਾਤ ਚੋਰਾਂ ਨੇ ਤਾਲਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਸਿਹਤ ਅਧਿਕਾਰੀ ਨੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।






















