IPL 2021: ਸੀਜ਼ਨ 14
ਮੁੰਬਈ ਇੰਡੀਅਨਜ਼ ਨੇ ਅੱਜ ਦਾ ਮੁਕਾਬਲਾ 13 ਰਨਾਂ ਨਾਲ ਜਿੱਤਿਆ
ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸੀ ਟੱਕਰ

ਚੰਡੀਗੜ੍ਹ, 17 ਅਪ੍ਰੈਲ(ਵਿਸ਼ਵ ਵਾਰਤਾ)-ਆਈਪੀਐਲ ਦੇ 14 ਵੇਂ ਸੀਜ਼ਨ ਦਾ 9 ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਅੱਜ ਦੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਬਾਜ਼ੀ ਮਾਰੀ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਜ਼ ਨੂੰ 151 ਰਨਾਂ ਦਾ ਟਿੱਚਾ ਦਿੱਤਾ ਸੀ।ਪਰ ਸਨਰਾਈਜ਼ਰਜ਼ ਦੀ ਟੀਮ 137 ਤੇ ਹੀ ਆਲ ਆਊਟ ਹੋ ਗਈ। ਦੱਸ ਦੱਈਏ ਕਿ ਸਨਰਾਈਜ਼ਰਜ਼ ਅਜੇ ਤੱਕ ਇਸ ਸੀਜ਼ਨ ਵਿੱਚ ਇਕ ਵੀ ਮੈਚ ਜਿੱਤ ਨਹੀਂ ਸਕੀ ਹੈ।




















