• Latest
  • Trending
ਸ੍ਰੀ ਗੁਰੂ ਗ੍ਰੰਥ ਸਾਹਿਬ, ਅਪਮਾਨਿਤ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ , ਪ੍ਰਧਾਨ ਐਸ.ਜੀ.ਪੀ.ਸੀ, ਟਕਸਾਲ, ਸੰਤ-ਮਹਾਪੁਰਖ, ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ, ਅਪਮਾਨਿਤ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ , ਪ੍ਰਧਾਨ ਐਸ.ਜੀ.ਪੀ.ਸੀ, ਟਕਸਾਲ, ਸੰਤ-ਮਹਾਪੁਰਖ, ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ

6 years ago
National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

5 minutes ago
Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼

Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼

41 minutes ago
National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ

National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Haryana ’ਚ ਢਾਬੇ ’ਤੇ ਅੰਨ੍ਹੇਵਾਹ ਫਾਇਰਿੰਗ, ਚਾਰ ਨੌਜਵਾਨਾਂ ਦੀ ਮੌਤ

Haryana ’ਚ ਢਾਬੇ ’ਤੇ ਅੰਨ੍ਹੇਵਾਹ ਫਾਇਰਿੰਗ, ਚਾਰ ਨੌਜਵਾਨਾਂ ਦੀ ਮੌਤ

2 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

2 hours ago
Chandigarh ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਅੱਜ ਤੋਂ ਸ਼ੁਰੂ

Chandigarh ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਅੱਜ ਤੋਂ ਸ਼ੁਰੂ

2 hours ago
International: ਆਸਟ੍ਰੇਲੀਆ ’ਚ ਆਨਲਾਈਨ ਸੁਰੱਖਿਆ ਲਈ ਕਾਨੂੰਨ ਪਾਸ

International: ਆਸਟ੍ਰੇਲੀਆ ’ਚ ਆਨਲਾਈਨ ਸੁਰੱਖਿਆ ਲਈ ਕਾਨੂੰਨ ਪਾਸ

3 hours ago
Rising Stars Asia Cup: ਅੱਜ ਸੈਮੀਫਾਈਨਲ ‘ਚ ਭਾਰਤ-ਏ ਦਾ ਮੁਕਾਬਲਾ ਸ਼੍ਰੀਲੰਕਾ- ਏ ਨਾਲ

Rising Stars Asia Cup: ਅੱਜ ਸੈਮੀਫਾਈਨਲ ‘ਚ ਭਾਰਤ-ਏ ਦਾ ਮੁਕਾਬਲਾ ਸ਼੍ਰੀਲੰਕਾ- ਏ ਨਾਲ

4 hours ago
National: ਭਾਰਤ ਅੱਜ IORA ਦੀ ਮੰਤਰੀ ਪਰਿਸ਼ਦ ਦੀ 25ਵੀਂ ਮੀਟਿੰਗ ਦੀ ਕਰੇਗਾ ਮੇਜ਼ਬਾਨੀ

National: ਭਾਰਤ ਅੱਜ IORA ਦੀ ਮੰਤਰੀ ਪਰਿਸ਼ਦ ਦੀ 25ਵੀਂ ਮੀਟਿੰਗ ਦੀ ਕਰੇਗਾ ਮੇਜ਼ਬਾਨੀ

5 hours ago
Haryana: ਸੰਵਿਧਾਨ ਦਿਵਸ ’ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ

Haryana: ਸੰਵਿਧਾਨ ਦਿਵਸ ’ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ

5 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

6 hours ago
Hindi News
English News
Thursday, November 26, 2026
No Result
View All Result
23 °c
Chandigarh
17 ° Fri
18 ° Sat
19 ° Sun
19 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ੍ਰੀ ਗੁਰੂ ਗ੍ਰੰਥ ਸਾਹਿਬ, ਅਪਮਾਨਿਤ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ , ਪ੍ਰਧਾਨ ਐਸ.ਜੀ.ਪੀ.ਸੀ, ਟਕਸਾਲ, ਸੰਤ-ਮਹਾਪੁਰਖ, ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ

April 17, 2021
in ਖਬਰਾਂ, ਪੰਜਾਬ
ਸ੍ਰੀ ਗੁਰੂ ਗ੍ਰੰਥ ਸਾਹਿਬ, ਅਪਮਾਨਿਤ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ , ਪ੍ਰਧਾਨ ਐਸ.ਜੀ.ਪੀ.ਸੀ, ਟਕਸਾਲ, ਸੰਤ-ਮਹਾਪੁਰਖ, ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ
ਸ੍ਰੀ ਗੁਰੂ ਗ੍ਰੰਥ ਸਾਹਿਬ, ਅਪਮਾਨਿਤ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ , ਪ੍ਰਧਾਨ ਐਸ.ਜੀ.ਪੀ.ਸੀ, ਟਕਸਾਲ, ਸੰਤ-ਮਹਾਪੁਰਖ, ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ ,17 ਅਪ੍ਰੈਲ : “ਸਿੱਖ ਕੌਮ ਤੇ ਸਿੱਖ ਧਰਮ ਦੇ ਸਭ ਤੋਂ ਸਿਰਮੌਰ ਸਤਿਕਾਰਯੋਗ ਉੱਚ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ । ਜਦੋਂ ਹੁਕਮਰਾਨ, ਸਿਆਸਤਦਾਨ ਅਤੇ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਦੇ ਡੇਰੇ ਵਾਲੇ ਸਭ ਰਲਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦੇ ਹਨ, ਫਿਰ ਇਸ ਸੱਚ ਨੂੰ ਸਾਹਮਣੇ ਲਿਆਉਣ ਵਾਲੀ ਸਿੱਟ ਦੀ ਜਾਂਚ ਰਿਪੋਰਟ ਨੂੰ ਇਹੀ ਲੋਕ ਸਾਜ਼ਸੀ ਢੰਗਾਂ ਰਾਹੀ ਅਦਾਲਤਾਂ ਤੇ ਜੱਜਾਂ ਦੀ ਦੁਰਵਰਤੋਂ ਕਰਕੇ ਰੱਦ ਕਰਨ ਦੀਆਂ ਸਾਜਿ਼ਸਾਂ ਦਾ ਹਿੱਸਾ ਵੀ ਬਣਦੀਆ ਹਨ । ਜਦੋਂ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਰਾਜਵੀਰ ਸੇਰਾਵਤ ਵੱਲੋਂ ਹੁਕਮਰਾਨਾਂ ਤੇ ਸਿਆਸਤਦਾਨਾਂ ਦੀਆਂ ਮੰਦਭਾਵਨਾਵਾਂ ਨੂੰ ਪੂਰਨ ਕਰਦੇ ਹੋਏ ਕੰਵਰਵਿਜੇ ਪ੍ਰਤਾਪ ਸਿੰਘ ਦੁਆਰਾ ਬਹੁਤ ਮਿਹਨਤ ਅਤੇ ਵੱਡੀਆ ਰੁਕਾਵਟਾਂ ਦਾ ਸਾਹਮਣਾ ਕਰਨ ਉਪਰੰਤ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਕਾਨੂੰਨੀ ਅਮਲ ਕਰਨ ਦੀ ਬਜਾਇ ਰੱਦ ਕਰਨ ਦੀ ਗੱਲ ਸਾਹਮਣੇ ਆਈ ਤਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਪ੍ਰਧਾਨ ਐਸ.ਜੀ.ਪੀ.ਸੀ. ਸਮੁੱਚੇ ਮੈਂਬਰ ਐਸ.ਜੀ.ਪੀ.ਸੀ, ਦਮਦਮੀ ਟਕਸਾਲ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ, ਸੰਤ-ਮਹਾਪੁਰਖਾਂ, ਵੱਖ-ਵੱਖ ਸਿਆਸੀ ਜਮਾਤਾਂ ਕਾਂਗਰਸ, ਆਮ ਆਦਮੀ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ, ਬੀ.ਐਸ.ਪੀ, ਬਾਦਲ ਦਲ ਆਦਿ ਦੇ ਮੁੱਖੀ ਅਤੇ ਇਨ੍ਹਾਂ ਜਮਾਤਾਂ ਵਿਚ ਬੈਠੇ ਸਿੱਖ ਅਤੇ ਸਮਾਜਿਕ ਸੰਗਠਨ ਇਸ ਗੰਭੀਰ ਵਿਸ਼ੇ ਤੇ ਚੁੱਪ ਕਿਉਂ ਹਨ ? ਇਸ ਚੁੱਪੀ ਪਿੱਛੇ ਕੀ ਰਾਜ ਹੈ ?”
 
ਇਹ ਪ੍ਰਸ਼ਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਸੰਸਥਾਵਾਂ ਦੇ ਉੱਚ ਰੁਤਬਿਆ ਉਤੇ ਬੈਠੀਆ ਸਖਸ਼ੀਅਤਾਂ, ਸਿੱਖ ਸੰਗਠਨਾਂ ਅਤੇ ਵੱਖ-ਵੱਖ ਸਿਆਸੀ ਜਮਾਤਾਂ ਦੇ ਮੁੱਖੀਆਂ ਨੂੰ ਇਸ ਗੰਭੀਰ ਵਿਸ਼ੇ ਉਤੇ ਚੁੱਪ ਰਹਿਣ ਉਤੇ ਜੋਰਦਾਰ ਪ੍ਰਤੀਕਰਮ ਜਾਹਰ ਕਰਦੇ ਹੋਏ ਪੁੱਛਿਆ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਸਰਬੱਤ ਦਾ ਭਲਾ ਲੋੜਨ ਦਾ ਸੰਦੇਸ਼ ਦੇਣ ਵਾਲੇ, ਹਰ ਦੀਨ-ਦੁੱਖੀ, ਮਜ਼ਲੂਮ, ਬੇਸਹਾਰਾ, ਯਤੀਮਾ ਦੀ ਔਕੜ ਦੀ ਘੜੀ ਵਿਚ ਸਹਿਯੋਗ ਦੇਣ ਦਾ ਹੁਕਮ ਕਰਨ ਵਾਲੇ ਇਨਸਾਨੀਅਤ ਪੱਖੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆ ਨੂੰ ਪਾੜਕੇ ਰੂੜੀਆ ਉਤੇ ਸੁੱਟਣ ਅਤੇ ਇਸ ਮਹਾਨ ਗ੍ਰੰਥ ਨੂੰ ਅਪਮਾਨ ਕਰਨ ਦੇ ਦੁਖਾਂਤ ਨੂੰ ਵਾਪਰੇ ਅੱਜ 6 ਸਾਲ ਦਾ ਸਮਾਂ ਹੋ ਚੁੱਕਿਆ ਹੈ । ਇਸ ਦੌਰਾਨ ਐਸ.ਜੀ.ਪੀ.ਸੀ. ਦੀ ਸਿੱਖ ਸੰਸਥਾਂ ਵਿਚੋਂ ਵੀ 328 ਸਰੂਪਾਂ ਨੂੰ ਲਾਪਤਾ ਕੀਤਾ ਗਿਆ । ਜਦੋਂ ਵੱਡੀ ਜਾਂਚ ਅਤੇ ਮਿਹਨਤ ਤੋਂ ਬਾਅਦ ਸਿੱਟ ਨੇ ਸੱਚ ਨੂੰ ਸਾਹਮਣੇ ਲਿਆਕੇ ਰੱਖ ਦਿੱਤਾ ਹੈ ਅਤੇ ਇਸ ਰਿਪੋਰਟ ਅਨੁਸਾਰ ਅਦਾਲਤਾਂ ਅਤੇ ਸਰਕਾਰਾਂ ਵੱਲੋਂ ਸੰਜ਼ੀਦਗੀ ਨਾਲ ਅਮਲ ਕਰਨਾ ਬਣਦਾ ਹੈ, ਤਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਹਕੂਮਤ ਪੱਖੀ ਜੱਜ ਰਾਜਵੀਰ ਸੇਰਾਵਤ ਨੇ ਹਕੂਮਤੀ ਪ੍ਰਭਾਵ ਨੂੰ ਪ੍ਰਵਾਨ ਕਰਦਿਆ ਅਤੇ ਸਿਆਸਤਦਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਦੇ ਹੋਏ ਇਸ ਸੱਚੀ ਜਾਂਚ ਰਿਪੋਰਟ ਨੂੰ ਰੱਦ ਕਰਨ ਦੀ ਗੈਰ-ਕਾਨੂੰਨੀ, ਗੈਰ-ਦਲੀਲ ਗੱਲ ਕਰਕੇ ਸਮੁੱਚੇ ਸਿੱਖ ਹਿਰਦਿਆ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ ਹੈ । ਜਸਟਿਸ ਰਾਜਵੀਰ ਸੇਰਾਵਤ ਨੇ ਅਜਿਹਾ ਕਰਦੇ ਹੋਏ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਅਤੇ ਫੈਸਲਿਆ ਨੂੰ ਵੀ ਨਜਰ ਅੰਦਾਜ ਕਰ ਦਿੱਤਾ ਜਿਸ ਅਨੁਸਾਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਪੁਲਿਸ ਦੀਆਂ ਜਾਂਚ ਰਿਪੋਰਟਾਂ ਅਤੇ ਤਫ਼ਤੀਸ ਰਿਪੋਰਟਾਂ ਨੂੰ ਕੋਈ ਅਦਾਲਤ ਜਾਂ ਜੱਜ ਰੱਦ ਨਹੀਂ ਕਰ ਸਕਦੀ । ਫਿਰ ਜਸਟਿਸ ਸੇਰਾਵਤ ਨੇ ਅਜਿਹਾ ਕਰਦੇ ਹੋਏ ਕੋਈ ਕਾਰਨ ਜਾਂ ਦਲੀਲ ਹੀ ਨਹੀਂ ਦਿੱਤੀ ਜਿਸ ਅਨੁਸਾਰ ਇਹ ਸਿੱਟ ਦੀ ਰਿਪੋਰਟ ਨੂੰ ਉਨ੍ਹਾਂ ਰੱਦ ਕੀਤਾ ਹੈ । ਜਦੋਂ ਹੁਕਮਰਾਨ, ਪੁਲਿਸ ਅਫ਼ਸਰਸ਼ਾਹੀ, ਸਿਆਸਤਦਾਨ, ਇਨਸਾਫ਼ ਦੇਣ ਵਾਲੀਆ ਅਦਾਲਤਾਂ ਅਤੇ ਜੱਜ ਇਕਮਿਕ ਹੋ ਗਏ ਹਨ ਤਾਂ ਸਿੱਖ ਕੌਮ ਨਾਲ ਸੰਬੰਧਤ ਸਭ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ, ਸਿੱਖ ਲੀਡਰਸਿ਼ਪ, ਐਸ.ਜੀ.ਪੀ.ਸੀ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ, ਸੰਤ-ਮਹਾਪੁਰਖ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ ਅਤੇ ਹਰ ਇਨਸਾਫ਼ ਦੀ ਇੱਛਾ ਰੱਖਣ ਵਾਲੇ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਕ ਸੈਲਾਬ ਦੇ ਰੂਪ ਵਿਚ ਹੁਕਮਰਾਨਾਂ ਦੇ ਇਸ ਫੈਸਲੇ ਵਿਰੁੱਧ ਸੜਕਾਂ ਉਤੇ ਉਤਰ ਆਉਣ ਅਤੇ ਇਸ ਦਾ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਵਿਰੋਧ ਕਰਦੇ ਹੋਏ ਰੋਸ਼ ਦਰਜ ਕਰਵਾਉਣ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬਿਰਾਜਮਾਨ ਹੋਵੇ, ਉਸਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਮਿਲ ਸਕੇ ਅਤੇ ਕੋਈ ਵੀ ਤਾਕਤ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਜਿਹਾ ਅਤਿ ਸ਼ਰਮਨਾਕ ਵਰਤਾਰਾ ਨਾ ਕਰ ਸਕੇ । 
 
ਸ. ਮਾਨ ਨੇ ਉਪਰੋਕਤ ਸਭ ਸਖਸ਼ੀਅਤਾਂ ਅਤੇ ਸੰਗਠਨਾਂ ਦੇ ਮੁੱਖੀਆਂ ਦੀ ਆਤਮਾ ਨੂੰ ਝਿਜੋੜਦੇ ਹੋਏ ਕਿਹਾ ਕਿ ਜਿਸ ਅਕਾਲ ਪੁਰਖ ਗੁਰੂ ਸਾਹਿਬ ਨੇ ਸਾਨੂੰ ਇਹ ਸਰੀਰ ਤੇ ਸਵਾਸ ਬਖਸਿ਼ਸ਼ ਕੀਤੇ ਹਨ, ਉਸ ਗੁਰੂ ਸਾਹਿਬ ਜੀ ਦੇ ਅਪਮਾਨਿਤ ਹੋਣ ਤੇ ਵੀ ਜੇਕਰ ਸਾਡੀਆ ਜ਼ਮੀਰਾਂ ਤੇ ਅਣਖ ਨਹੀਂ ਜਾਗਦੀ ਜਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਵਾਜ਼ ਨਹੀਂ ਉਠਾਉਦੇ ਤਾਂ ਇਨ੍ਹਾਂ ਸਰੀਰਾਂ ਨੂੰ ਲੋਥਾ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਟਕਸਾਲ ਨੂੰ ਇਸ ਲਈ ਹੋਂਦ ਵਿਚ ਲਿਆਂਦਾ ਸੀ ਕਿ ਉਹ ਇਕ ਤਾਂ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮਨੁੱਖਤਾ ਪੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਬਾਣੇ ਅਤੇ ਮਕਸਦਾਂ ਦਾ ਹਰ ਤਰਫ ਪ੍ਰਚਾਰ ਤੇ ਪ੍ਰਸਾਰ ਹੋ ਸਕੇ, ਦੂਸਰਾ ਜਦੋਂ ਵੀ ਕੋਈ ਹੁਕਮਰਾਨ, ਤਾਕਤ ਦੇ ਨਸ਼ੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਵਿਰੁੱਧ ਅਮਲ ਕਰੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੇਸ ਪਹੁੰਚਾਏ ਤਾਂ ਇਸ ਦਮਦਮੀ ਟਕਸਾਲ ਦੇ ਗੁਰੂ ਨੂੰ ਸਮਰਪਿਤ ਸਿੱਖ ਇਸਦੀ ਰੱਖਿਆ ਕਰ ਸਕਣ । ਇਥੇ ਇਹ ਵੀ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ਼ਹੀਦ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਹੀ ਟਕਸਾਲ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਨ ਕੀਤਾ, ਜਿਨ੍ਹਾਂ ਉਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਅਤੇ ਮਨੁੱਖਤਾ ਨੂੰ ਫਖ਼ਰ ਰਹੇਗਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਇਹ ਦਮਦਮੀ ਟਕਸਾਲ ਅਤੇ ਇਸਦੇ ਮੁੱਖ ਸੇਵਾਦਾਰ ਬਾਬਾ ਧੂੰਮਾ ਜੀ ਤੇ ਦੂਸਰੀਆਂ ਟਕਸਾਲਾਂ ਆਪਣੇ ਫਰਜਾਂ ਨੂੰ ਪੂਰਨ ਕਰਨ ਤੋਂ ਅਵੇਸਲੇ ਹੋਏ ਪਏ ਹਨ । ਜੋ ਹੋਰ ਵੀ ਦੁੱਖਦਾਇਕ ਵਰਤਾਰਾ ਹੈ । ਸ. ਮਾਨ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਕੰਵਰਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋ ਜਿਨ੍ਹਾਂ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੇ ਨਾਮ ਤੱਥਾਂ ਸਹਿਤ ਦੋਸ਼ੀਆਂ ਦੀ ਸੂਚੀ ਵਿਚ ਲਿਆਂਦੇ ਹਨ, ਉਨ੍ਹਾਂ ਉਤੇ ਪੰਜਾਬ ਸਰਕਾਰ ਤੁਰੰਤ ਪਰਚੇ ਦਰਜ ਕਰਕੇ ਕਾਨੂੰਨੀ ਕਾਰਵਾਈ ਕਰੇ ਤੇ ਇਸਦੇ ਨਾਲ ਹੀ ਇਸ ਜਾਂਚ ਰਿਪੋਰਟ ਨੂੰ ਪੰਜਾਬ ਨਿਵਾਸੀਆ ਦੀ ਵਾਕਫੀਅਤ ਲਈ ਪ੍ਰੈਸ ਵਿਚ ਜਨਤਕ ਕੀਤਾ ਜਾਵੇ । ਤਾਂ ਕਿ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਇਹ ਫੈਸਲਾ ਕਰ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਣ ਸੁਹਿਰਦ ਹੈ ਅਤੇ ਕੌਣ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਿਚ ਸਾਜਿ਼ਸਾਂ ਕਰ ਰਿਹਾ ਹੈ । ਫਿਰ ਸਿੱਖ ਕੌਮ ਆਪਣੀਆ ਮਰਿਯਾਦਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਨਾਲ ਸਿੰਝ ਸਕੇ । 
 
ਸ. ਮਾਨ ਨੇ ਦ੍ਰਿੜ ਇਰਾਦੇ ਨਾਲ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਹ ਉਮੀਦ ਰੱਖਦੀ ਹੈ ਕਿ ਸਿਆਸੀ ਤੇ ਦੁਨਿਆਵੀ ਵਿਚਾਰਾਂ ਦੇ ਵਖਰੇਵਿਆ ਦੇ ਬਾਵਜੂਦ ਉਪਰੋਕਤ ਅਤਿ ਗੰਭੀਰ ਮੁੱਦੇ ਉਤੇ ਸਭ ਸਿੱਖ ਲੀਡਰਸਿ਼ਪ, ਸੰਗਠਨ, ਜਮਾਤਾਂ, ਸੰਪ੍ਰਦਾਵਾਂ, ਕਿਸਾਨ ਯੂਨੀਅਨਾਂ ਆਦਿ ਇਕ ਹੋ ਕੇ ਇਸ ਦਿਸ਼ਾ ਵੱਲ ਇਨਸਾਫ਼ ਪ੍ਰਾਪਤੀ ਲਈ ਜੂਝਣਗੀਆ । ਜੇਕਰ ਇਸ ਵਿਸ਼ੇ ਤੇ ਸਾਨੂੰ ਸਾਥ ਨਾ ਮਿਲਿਆ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਕੀਮਤ ਤੇ ਇਸ ਜੰਗ ਨੂੰ ਫ਼ਤਹਿ ਪ੍ਰਾਪਤੀ ਤੱਕ ਜਾਰੀ ਰੱਖੇਗਾ ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

by Ranjit Singh
November 26, 2026
0

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ? - ‘ਸਾਨੂੰ...

Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼

Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼

by Ranjit Singh
November 26, 2026
0

Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ 'ਤੇ ਲੱਗ ਰਹੇ ਕਤਲ ਦੇ ਦੋਸ਼ ਚੰਡੀਗੜ੍ਹ, 26 ਨਵੰਬਰ 2026 (ਵਿਸ਼ਵ...

National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ

National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ

by Ranjit Singh
November 26, 2026
0

National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ ਚੰਡੀਗੜ੍ਹ, 26 ਨਵੰਬਰ 2026 (ਵਿਸ਼ਵ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 26, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 26 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?

by Ranjit Singh
November 26, 2026
0

National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ? - ‘ਸਾਨੂੰ...

Most Popular

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

by Jaspreet Kaur
2 weeks ago
0

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 