ਬਾਲੀਵੁੱਡ ਸਟਾਰ ਸੋਨੂੰ ਸੂਦ ਵੀ ਆਇਆ ਕੋਰੋਨਾ ਦੀ ਚਪੇਟ ਵਿੱਚ
ਟਵੀਟ ਕਰਕੇ ਦਿੱਤੀ ਜਾਣਕਾਰੀ
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੋਨੂੰ ਸੂਦ ਨੂੰ ਕੋਰੋਨਾ ਵੈਕਸੀਨ ਕੈਂਪੇਨ ਦਾ ਬਣਾਇਆ ਗਿਆ ਸੀ ਅੰਬੇੈਸਡਰ

ਚੰਡੀਗੜ੍ਹ, 17 ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਫਿਲਮੀ ਸਿਤਾਰੇ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਹੁਣ ਇਹ ਖ਼ਬਰ ਸਾਹਮਣੇ ਆਈ ਕਿ ਸੋਨੂੰ ਸੂਦ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਨੇ ਇਹ ਜਾਣਕਾਰੀ ਖੁਦ ਟਵੀਟਰ ਤੇ ਸ਼ੇਅਰ ਕੀਤੀ ਹੈ ਅਤੇ ਖੁਦ ਨੂੰ ਕਵਾਰਨਟਾਇਨ ਕਰ ਲਿਆ ਹੈ।ਦੱਸ ਦੱਇਏ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੋਨੂੰ ਸੂਦ ਨੂੰ ਕੋਰੋਨਾ ਵੈਕਸੀਨ ਕੈਂਪੇਨ ਦਾ ਅੰਬੇੈਸਡਰ ਬਣਾਇਆ ਗਿਆ ਸੀ।























