ਕੋਰੋਨਾ ਸੰਕਟ ਕਾਰਨ ਹੁਣ ਪ੍ਰਤੀਕਾਤਮਕ ਰੱਖਿਆ ਜਾਵੇ ਕੁੰਭ-PM ਮੋਦੀ ਦੀ ਸੰਤ ਸਮਾਜ ਨੂੰ ਅਪੀਲ

ਨਵੀਂ ਦਿੱਲੀ,17 ਅਪ੍ਰੈਲ(ਵਿਸ਼ਵ ਵਾਰਤਾ)-: ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਚਲਦੇ ਜਾਰੀ ਕੁੰਭ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤੀਕਾਤਮਕ ਰੱਖਣ ਦੀ ਅਪੀਲ ਕੀਤੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਕੁੰਭ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਕਾਰਨ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਇਸ ਸੰਕਟ ਨਾਲ ਲੜਾਈ ਨੂੰ ਇੱਕ ਤਾਕਤ ਮਿਲੇਗੀ ।






















