ਸਿੰਘੂ ਬਾਰਡਰ ਤੇ ਬਣਾਏ ਤਿੰਨ ਆਰਜ਼ੀ ਘਰ ਚੜੇ ਅਗਨੀ ਦੀ ਭੇਂਟ -ਕਿਸਾਨ ਲੀਡਰਾਂ ਵਲੋਂ ਸਰਕਾਰ ਤੇ ਦੋਸ਼

ਨਵੀਂ ਦਿੱਲੀ, 15 ਅਪ੍ਰੈਲ(ਵਿਸ਼ਵ ਵਾਰਤਾ)- ਇਸ ਸਮੇਂ ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਟੈਂਟਾਂ ਵਿੱਚੋਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਇਹਨਾਂ ਟੈਂਟਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਬੜੀ ਹੀ ਮੁਸ਼ਕਲ ਨਾਲ ਇਸ ਅੱਗ ਤੇ ਕਾਬੂ ਪਾਇਆ।






















