IPL 2021-ਸੀਜ਼ਨ 14
ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੇ ਨਾਂ ਕੀਤਾ ਅੱਜ ਦਾ ਮੁਕਾਬਲਾ
ਕੋਹਲੀ ਤੇ ਵਾਰਨਰ ਦੀਆਂ ਟੀਮਾਂ ਵਿੱਚ ਸੀ ਮੁਕਾਬਲਾ

ਮੁੰਬਈ,14 ਅਪ੍ਰੈਲ (ਵਿਸ਼ਵ ਵਾਰਤਾ)- ਅੱਜ ਆਈਪੀਐਲ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿੱਚ ਖੇਡਿਆ ਗਿਆ। ਵਿਰਾਟ ਅਤੇ ਵਾਰਨਰ ਦੀਆਂ ਟੀਮਾਂ ਚੇਨੱਈ ਦੇ ਚਿਦੰਬਰਮ ਸਟੇਡੀਅਮ ਵਿੱਚ ਇਕ ਦੂਜੇ ਨੂੰ ਮਾਤ ਦੇਣ ਲਈ ਉਤਰੀਆਂ। ਅੱਜ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 6 ਰਨਾਂ ਨਾਲ ਜਿੱਤਿਆ। ਦੱਸ ਦੱਇਏ ਕਿ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਨੇ ਸੀਜ਼ਨ ਦਾ ਪਹਿਲਾ ਹੀ ਮੈਚ ਆਪਣੇ ਨਾਂ ਕੀਤਾ ਸੀ। ਅੱਜ ਆਰਸੀਬੀ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 150 ਰਨਾਂ ਦਾ ਟਿੱਚਾ ਦਿੱਤਾ ਸੀ। ਪਰ ਸਨਰਾਈਜ਼ਰਜ਼ ਹੈਦਰਾਬਾਦ 143/9ਰਨ ਹੀ ਬਣਾ ਸਕੀ।




















