ਅੰਬੇਦਕਰ ਜਯੰਤੀ ਤੇ ਆਪਣਾ ਯੂ-ਟਿਊਬ ਚੈਨਲ ਲਾਂਚ ਕਰੇਗੀ ਕਾਂਗਰਸ

ਦਿੱਲੀ, 14 ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਆਪਣੀ ਗੱਲ ਆਪਣੇ ਕਾਰਜ ਕਰਤਾ ਅਤੇ ਆਮ ਜਨਤਾ ਤੱਕ ਪਹੁੰਚਾਣ ਲਈ ਖੁਦ ਦਾ ਯੂ-ਟਿਊਬ ਚੈਨਲ ਲਾਂਚ ਕਰੇਗੀ। ਇਸ ਚੈਨਲ ਨੂੰ “ਆਈਐਨਸੀ ਟੀਵੀ” ਦਾ ਨਾਮ ਦਿੱਤਾ ਗਿਆ ਹੈ। ਅੰਬੇਦਕਰ ਜਯੰਤੀ ਯਾਨਿ ਕਿ 14 ਅਪ੍ਰੈਲ ਨੂੰ ਦੁਪਹਿਰ ਸਮੇਂ ਪਾਰਟੀ ਦੇ ਨੇਤਾ ਇਸ ਚੈਨਲ ਨੂੰ ਲਾਂਚ ਕਰਨਗੇ। ਇਸ ਲਾਂਚਿੰਗ ਸਮਾਰੋਹ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਭੀਮ ਰਾਓ ਅੰਬੇਦਕਰ ਤੇ ਬਣੀ ਇਕ ਛੋਟੀ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ।






















