IPL 2021 :ਮੈਚ ਪੰਜਵਾਂ
ਮੁੰਬਈ ਇੰਡੀਅਨਜ਼ ਦੀ ਹੋਈ ਸ਼ਾਨਦਾਰ ਜਿੱਤ
ਅੱਜ ਮੁੰਬਈ ਤੇ ਕੋਲਕਾਤਾ ਵਿਚਕਾਰ ਸੀ ਮੁਕਾਬਲਾ
ਬੇਹੱਦ ਦਿਲਚਸਪ ਰਿਹਾ ਮੁਕਾਬਲਾ

ਮੁੰਬਈ, 13 ਅਪ੍ਰੈਲ(ਵਿਸ਼ਵ ਵਾਰਤਾ)-ਆਈਪੀਐਲ ਦੇ 14 ਵੇਂ ਸੀਜ਼ਨ ਦਾ ਪੰਜਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ। ਦੋਵੇਂ ਟੀਮਾਂ ਚੇਨੱਈ ਦੇ ਚਿਦੰਬਰਮ ਸਟੇਡੀਅਮ ਵਿੱਚ ਇੱਕ ਦੂਜੇ ਨੂੰ ਮਾਤ ਦੇਣ ਲਈ ਉਤਰੀਆਂ ਸਨ । ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨੇ ਆਪਣੇ ਨਾਮ ਕੀਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੂੰ 153 ਰਨਾਂ ਦਾ ਟਿੱਚਾ ਦਿੱਤਾ ਸੀ। ਪਰ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ 20 ਓਵਰਾਂ ਵਿੱਚ 142 ਰਨ ਹੀ ਬਣਾ ਸਕੀ।