ਡਿਪਟੀ ਕਮਿਸ਼ਨਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਵਿੱਚ ਜਲੰਧਰ ਨੂੰ ਪੰਜਾਬ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ‘ਚ ਸਰਬਓਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀ/ਕਰਮਚਾਰੀ ਸਨਮਾਨਿਤ

ਜਲੰਧਰ,13 ਅਪ੍ਰੈਲ (ਅਸ਼ਵਨੀ ਠਾਕੁਰ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਵਿੱਚ ਜਲੰਧਰ ਨੂੰ ਪੰਜਾਬ ਭਰ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਕਰੀਬ 90 ਅਧਿਕਾਰੀਆਂ/ਕਰਮਚਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਨ ਬਦਲੇ ਐਸ.ਡੀ.ਐਮ. ਡਾ. ਜੈ ਇੰਦਰ ਸਿੰਘ, ਐਸ.ਡੀ.ਐਮ. ਨਕੋਦਰ ਗੌਤਮ ਜੈਨ, ਐਸ.ਡੀ.ਐਮ. ਸ਼ਾਹਕੋਟ ਡਾ. ਸੰਜੀਵ ਕੁਮਾਰ ਸ਼ਰਮਾ, ਐਸ.ਡੀ.ਐਮ. ਫਿਲੌਰ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਐਸ.ਐਮ.ਓ. ਜਮਸ਼ੇਰ ਡਾ. ਆਰ.ਪੀ. ਬੈਂਸ, ਐਸ.ਐਮ.ਓ.ਡਾ. ਰੀਮਾ, ਐਸ.ਐਮ.ਓ. ਕਾਲਾ ਬੱਕਰਾ ਡਾ. ਕਮਲਪਾਲ ਸਿੱਧੂ, ਐਸ.ਐਮ.ਓ. ਕਰਤਾਰਪੁਰ ਡਾ. ਕੁਲਦੀਪ, ਐਸ.ਐਮ.ਓ. ਸ਼ਾਹਕੋਟ ਡਾ. ਅਮਰਦੀਪ ਦੁੱਗਲ, ਐਮ.ਐਮ.ਓ. ਡਾ. ਜੋਤੀ, ਐਸ.ਐਮ.ਓ. ਮਹਿਤਪੁਰ ਡਾ. ਰਿਚਰਡ ਓਹਰੀ, ਮੈਡੀਕਲ ਅਫ਼ਸਰ, ਐਸ.ਡੀ.ਐਚ. ਡਾ. ਜਸਬੀਰ ਸਿੰਘ, ਬੀ.ਡੀ.ਪੀ.ਓ. ਨਕੋਦਰ ਜ਼ੀਨਤ ਖਹਿਰਾ, ਬੀ.ਡੀ.ਪੀ.ਓ. ਸ਼ਾਹਕੋਟ ਮਲਕੀਤ ਸਿੰਘ, ਏ.ਐਫ.ਐਸ.ਓ. ਅਮਰਦੀਪ ਕੌਰ, ਗੁਵਿੰਦਰ ਸਿੰਘ, ਮਨੀਸ਼ ਕੁਮਾਰ ਤੇ ਅਸ਼ੋਕ ਕੁਮਾਰ, ਸੀ.ਡੀ.ਪੀ.ਓ. ਨੂਰਮਹਿਲ ਹਰਵਿੰਦਰ ਕੌਰ, ਸੀ.ਡੀ.ਪੀ.ਓ. ਜਗਦੀਸ਼ ਕੌਰ, ਸੀ.ਡੀ.ਪੀ.ਓ. ਜਲੰਧਰ ਪੱਛਮੀ ਗੁਰਵਿੰਦਰ ਕੌਰ, ਸੀ.ਡੀ.ਪੀ.ਓ. ਲੋਹੀਆਂ ਖਾਸ ਨੀਲਮ ਸ਼ੂਰ, ਸੀ.ਡੀ.ਪੀ.ਓ. ਨਕੋਦਰ ਹਰਵਿੰਦਰ ਕੌਰ, ਪੰਚਾਇਤ ਸਕੱਤਰ ਦਫ਼ਤਰ ਬੀ.ਡੀ.ਪੀ.ਓ. ਨਕੋਦਰ ਪਰਮਜੀਤ ਸਿੰਘ, ਖੁਸ਼ਹਾਲੀ ਦੇ ਰਾਖੇ (ਜੀ.ਓ. ਜੀਜ਼) ਨਾਇਬ ਸੂਬੇਦਾਰ ਅਮਰੀਕ ਸਿੰਘ, ਸੂਬੇਦਾਰ ਰੇਸ਼ਮ ਸਿੰਘ, ਨਾਇਕ ਰਾਜ ਮੁਹੰਮਦ, ਕੋਰਪੋਰਸ ਗੁਰਬਖਸ਼ ਸਿੰਘ, ਹਵਲਦਾਰ ਲਾਭ ਸਿੰਘ ਰਾਣਾ, ਸੀਨੀਅਰ ਸਹਾਇਕ ਐਲ.ਏ. ਬ੍ਰਾਂਚ ਰਾਕੇਸ਼ ਕੁਮਾਰ ਅਰੋੜਾ ਅਤੇ ਸੀ.ਐਸ.ਸੀ. ਦੇ ਆਪ੍ਰੇਟਰਾਂ ਸਮੇਤ ਕਰੀਬ 90 ਅਧਿਕਾਰੀਆਂ/ਕਰਮਚਾਰੀਆਂ ਦਾ ਸਰਟੀਫਿਕੇਟਾਂ ਅਤੇ ਸੇਫਟੀ ਬੈਂਡਜ਼ ਨਾਲ ਸਨਮਾਨ ਕੀਤਾ ਗਿਆ ਹੈ। ਸਨਮਾਨ ਹਾਸਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਵੱਲੋਂ ਇਸ ਲੋਕ ਸੇਵਾ ਨੂੰ ਪ੍ਰਦਾਨ ਕਰਨ ਵਿੱਚ ਦਿਖਾਈ ਸਰਬਓਤਮ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਪਹਿਲਾਂ ਵਾਂਗ ਹੀ ਆਪਣੀ ਡਿਊਟੀ ਪੂਰੀ ਨਿਪੁੰਨਤਾ, ਲਗਨ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ.ਐਸ. ਰੰਧਾਵਾ ਅਤੇ ਹੋਰ ਵੀ ਮੌਜੂਦ ਸਨ।






















