ਦੇਸ਼ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਨੇ ਲਿਆ ਭਿਆਨਕ ਰੂਪ
ਇਕ ਦਿਨ ਵਿੱਚ ਕੋਰੋਨਾ ਦੇ 1,68,912 ਮਾਮਲੇ ਆਏ ਸਾਹਮਣੇ
900 ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਨੇ ਸੁਲਾਇਆ ਮੌਤ ਦੀ ਨੀਂਦ

ਦਿੱਲੀ, 13 ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੋਰੋਨਾ ਦੀ ਦੂਸਰੀ ਲਹਿਰ ਨੇ ਹੁਣ ਤੱਕ ਦੀ ਸਭ ਤੋਂ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਨਵੇਂ ਮਾਮਲੇ ਹਰ ਦਿਨ ਏਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ ਪਿਛਲੇ 6 ਦਿਨ ਵਿੱਚ ਇਹ ਦੋਗੁਣਾ ਤੋਂ ਵੀ ਜ਼ਿਆਦਾ ਹੋਣ ਲੱਗੇ ਹਨ।
ਸਿਹਤ ਵਿਭਾਗ ਦੇ ਅਨੁਸਾਰ ਪਿਛਲੇ ਇਕ ਦਿਨ ਵਿੱਚ 1,68,912 ਪ੍ਰਭਾਵਿਤ ਮਰੀਜ ਸਾਹਮਣੇ ਆਏ ਹਨ। 904 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ 75086 ਮਰੀਜਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਹੈ।






















