ਖੇਡ ਮੰਤਰੀ ਦੇ ਇਲਾਕੇ ਵਿੱਚ ਵਿਸਾਖੀ ਵਾਲੇ ਦਿਨ ਪੀਟੀਆਈ ਅਧਿਆਪਕਾਂ ਵੱਲੋਂ ਲਲਕਾਰ ਰੈਲੀ ਦਾ ਐਲਾਨ

ਗੁਰੂਹਰਸਹਾਏ12ਅਪ੍ਰੈਲ( ਵਿਸ਼ਵ ਵਾਰਤਾ )-ਗੁਰੂਹਰਸਹਾਏ ਹਲਕੇ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪੰਜਾਬ ਸਰਕਾਰ ਚ ਖੇਡ ਮੰਤਰੀ ਦੇ ਇਲਾਕੇ ਅੰਦਰ 13 ਅਪ੍ਰੈਲ ਵਿਸਾਖੀ ਵਾਲੇ ਦਿਨ ਪੀਟੀਆਈ (646) ਅਧਿਆਪਕਾਂ ਵੱਲੋਂ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਆਗੂ ਅਸ਼ੋਕ ਕੁਮਾਰ ਨੇ ਇਕ ਪ੍ਰੈਸ ਨੋਟ ਵਿੱਚ ਦੱਸਿਆ 4 ਸਾਲ ਬੀਤਣ ਤੋਂ ਬਾਅਦ ਵੀ ਪੀਟੀਆਈ (646) ਅਧਿਆਪਕਾਂ ਭਰਤੀ ਮੁਕੰਮਲ ਨਹੀ ਹੋ ਸਕੀ! 28 ਫ਼ਰਵਰੀ 2021 ਨੂੰ ਗੁਰੂਹਰਸਹਾਏ ਮੋਹਨਕੇ ਰੋਡ ਵਿਖੇ ਸਥਿਤ ਖੇਡ ਮੰਤਰੀ ਦੀ ਕੋਠੀ ਵਿਖੇ ਰੋਸ ਮਾਰਚ ਕੱਢ ਕੇ ਤਕਰੀਬਨ 6 ਘੰਟੇ ਰੋਡ ਜਾਮ ਕੀਤਾ ਗਿਆ ਜਿਸਦੇ ਸਿੱਟੇ ਵੱਜੋਂ ਖੇਡ ਮੰਤਰੀ ਦੇ ਨਜ਼ਦੀਕੀ ਤੇ ਕਾਂਗਰਸੀ ਆਗੂ ਨਸੀਬ ਸਿੰਘ ਸੰਧੂ ਨੇ ਪੀਟੀਆਈ ਅਧਿਆਪਕਾ ਦੀ ਖੇਡ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਿਛਲੇ ਮਹੀਨੇ ਪੀਟੀਆਈ ਅਧਿਆਪਕਾਂ ਦਾ ਵੱਡਾ ਵਫਦ ਖੇਡ ਮੰਤਰੀ ਨੂੰ ਮਿਲੀਆਂ ਉਹਨਾਂ ਆਗੂਆਂ ਨੂੰ ਭਰੋਸੇ ਵਿੱਚ ਲੈਦੇ ਹੋਏ ਕਿਹਾ ਕਿ ਇਕ ਹਫਤੇ ਵਿੱਚ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ ਲੇਕਿਨ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਨਹੀਂ ਕਰਵਾਈ ਗਈ।ਹਰ ਵਾਰ ਨਿਰਾਸ਼ਾ ਹੱਥ ਲੱਗਣ ਦੇ ਦੌਰਾਨ ਅਧਿਆਪਕਾਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਵਿਸਾਖੀ ਵਾਲੇ ਦਿਨ ਖੇਡ ਮੰਤਰੀ ਦੇ ਇਲਾਕੇ ਵਿੱਚ ਯੂਨੀਅਨ ਵਲੋਂ ਲਲਕਾਰ ਰੈਲੀ ਕੀਤੀ ਜਾਵੇਗੀ।ਇਸ ਦੌਰਾਨ ਗੁਰਪ੍ਰੀਤ ਸਿੰਘ,ਗੁਰਲਾਲ ਸਿੰਘ ਭੋਲਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।






















