ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਪਤੀ ਭਵਨ ਵਾਪਸ ਪਰਤੇ, ਹਸਪਤਾਲ ਤੋਂ ਮਿਲੀ ਛੁੱਟੀ
ਟਵੀਟ ਕਰਕੇ ਡਾਕਟਰਾਂ ਅਤੇ ਨਰਸਿੰਗ ਸਟਾਫ ਦਾ ਕੀਤਾ ਧੰਨਵਾਦ


ਨਵੀਂ ਦਿੱਲੀ, 12 ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਰਾਸ਼ਟਰਪਤੀ ਦੀ ਇਥੇ 30 ਮਾਰਚ ਨੂੰ ਸਫਲ ਬਾਈਪਾਸ ਸਰਜਰੀ ਹੋਈ ਸੀ। ਰਾਸ਼ਟਰਪਤੀ ਕੋਵਿੰਦ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਹਸਪਤਾਲ ਤੋਂ ਬਾਹਰ ਨਿਕਲਦੇ ਸਮੇਂ ਏਮਜ਼ ਦੇ ਡਾਕਟਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਨ੍ਹਾਂ ਟਵੀਟ ਕਰਕੇ ਲਿਖਿਆ, “ਮੈਂ ਆਪਣੀ ਸਰਜਰੀ ਤੋਂ ਬਾਅਦ ਰਾਸ਼ਟਰਪਤੀ ਭਵਨ ਵਾਪਿਸ ਪਰਤ ਆਇਆ ਹਾਂ। ਇਹ ਸਭ ਦੀ ਅਰਦਾਸ ਅਤੇ ਏਮਜ਼ ਅਤੇ ਆਰਮੀ ਆਰਆਰ ਹਸਪਤਾਲ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੁਆਰਾ ਦਿੱਤੀ ਗਈ ਅਸਾਧਾਰਣ ਦੇਖਭਾਲ ਕਰਕੇ ਸੰਭਵ ਹੋਇਆ ਹੈ। ਮੈਂ ਸਾਰਿਆਂ ਦਾ ਧੰਨਵਾਦੀ ਹਾਂ! ਮੈਂ ਘਰ ਵਾਪਿਸ ਆ ਕੇ ਖੁਸ਼ ਹਾਂ।”























