ਪੰਥਕ ਜਥੇਬੰਦੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਬਰਗਾੜੀ ਬਹਿਬਲ ਕਾਂਡ ਸਬੰਧੀ ਮਿਲਣ ਲਈ ਸਮਾ ਮੰਗਿਆ

ਚੰਡੀਗੜ੍ਹ 12 ਅਪ੍ਰੈਲ— ਗੁਰਦੁਆਰਾ ਗੁਰਸਾਗਰ ਸਾਹਿਬ ਨੇੜੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆ ਦੇ ਪ੍ਰਮੁੱਖ ਨੁਮਾਇੰਦਿਆ ਦੀ ਮੀਟਿੰਗ ਤੋ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਬਰਗਾੜੀ ਬਹਿਬਲ ਕਾਂਡ ਸਬੰਧੀ ਹਾਈਕੋਰਟ ਵੱਲੋ ਕੰਵਰ ਵਿਜੇਪ੍ਰਤਾਪ ਸਿੰਘ ਦੀ ਜਾਚ ਕਮੇਟੀ ਦੀ ਰਿਪੋਰਟ ਰੱਦ ਕਰਨ ਤੋ ਬਾਅਦ ਉਲੀਕੇ ਜਾਣ ਵਾਲੇ ਭਵਿੱਖ ਬਾਰੇ ਗੱਲਬਾਤ ਕਰਦਿਆ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ੍ਰ ਇਮਾਨ ਸਿੰਘ ਮਾਨ , ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ, ਦਲ ਖਾਲਸਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਅਕਾਲੀ ਦਲ ਜਮਹੂਰੀ ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹਕਲਾ, ਅਕਾਲੀ ਦਲ ਸੰਤੁਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਸਾਝੇ ਰੂਪ ਵਿੱਚ ਕਿਹਾ ਕਿ 19 ਅਪ੍ਰੈਲ ਨੂੰ 11 ਵਜੇ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਬਾਹਰ ਰੱਦ ਕੀਤੀ ਜਾਚ ਦੇ ਖਿਲਾਫ ਸਾਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਤੋ ਇਲਾਵਾ ਫੋਰੀ ਤੌਰ ਤੇ ਸਮਾ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਥਕ ਜਥੇਬੰਦੀਆ ਦੇ ਨੁਮਾਇੰਦਿਆ ਨਾਲ ਮੀਟਿੰਗ ਕਰਕੇ ਉਹਨਾ ਦੀ ਜੁਆਬਦੇਹੀ ਕੀਤੀ ਜਾਵੇਗੀ ਕਿਉਕਿ ਕੈਪਟਨ ਸਰਕਾਰ ਦੇ ਦੋ ਮੰਤਰੀਆ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਰਗਾੜੀ ਮੋਰਚਾ ਇਹ ਕਹਿਕੇ ਚੁਕਵਾਇਆ ਗਿਆ ਸੀ ਕਿ ਬਹੁਤ ਜਲਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੌਸੀਆ ਖਿਲਾਫ ਕਾਰਵਾਈ ਹੋਵੇਗੀ ਪਰ ਹੋਇਆ ਇਸ ਦੇ ਉੱਲਟ ਅੱਜ ਦੇ ਪੰਥਕ ਇਕੱਠ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਰਾਸਟਰਪਤੀ ਦੇ ਨਾਮ ਲੱਖਾ ਲੋਕਾ ਦੇ ਦਸਤਖਤ ਕਰਾਕੇ ਪਟੀਸ਼ਨ ਦਾਇਰ ਕੀਤੀ ਜਾਵੇਗੀ । ਅੱਜ ਦੀ ਇਕੱਤਰਤਾ ਵਿੱਚ ਆਮ ਆਦਮੀ ਪਾਰਟੀ ਤਰਫੋ ਹਲਕਾ ਕੋਟਕਪੂਰਾ ਦੇ ਵਿਧਾਇਕ ਸ੍ ਕਰਤਾਰ ਸਿੰਘ ਸੰਧਵਾ ,ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਜਤਿੰਦਰ ਸਿੰਘ ਈਸੜੂ, ਪ੍ਰਿੰਸੀਪਲ ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਦਰੀ ਸਿੰਘ ਸਭਾ , ਕੁਲਦੀਪ ਸਿੰਘ ਭਾਗੋਵਾਲ ਅਮਨਦੀਪ ਸਿੰਘ, ਕੁਸ਼ਲਪਾਲ ਸਿੰਘ ਮਾਨ , ਮਾਸਟਰ ਕਰਨੈਲ ਸਿੰਘ ਨਾਰੀਕੇ ਗੋਪਾਲ ਸਿੰਘ ਝਾੜੌ ਬਰਜਿੰਦਰ ਸਿੰਘ ਲਸੋਈ ਉਕਾਰ ਸਿੰਘ ਬਰਾੜ,ਬੀਬੀ ਚਰਨਜੀਤ ਕੌਰ ਐਡਵੋਕੇਟ, ਬੀਬੀ ਮਨਜੀਤ ਕੌਰ ਬੀਬੀ ਅਮਰਜੀਤ ਕੌਰ ਸਤੌਖ ਸਿੰਘ ਕਮਲੇਸ਼ ਕੌਰ ਜਵਾਲਾ ਸਿੰਘ ਚੰਡੀਗੜ੍ਹ ਸੁਖਦੇਵ ਸਿੰਘ ਟਾਡਾ ਵਿਸੇਸ ਤੌਰ ਤੇ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਟਕਸਾਲੀ ਅਕਾਲੀ ਆਗੂ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਥਕ ਜਥੇਬੰਦੀਆ ਬਰਗਾੜੀ ਬਹਿਬਲ ਕਾਂਡ ਦੀ ,ਰਿਪੋਰਟ ਹਾਈਕੋਰਟ ਵਿੱਚ ਖਾਰਜ ਹੋਣ ਤੋ ਬਾਅਦ ਬੇਹੱਦ ਖਫਾ ਹਨ ਜੇਕਰ ਪੰਜਾਬ ਸਰਕਾਰ ਇਨਸਾਫ ਪ੍ਰਾਪਤੀ ਲਈ ਕੋਈ ਠੋਸ ਕਦਮ ਨਹੀ ਚੁੱਕਦੀ ਤਾ ਆਉਣ ਵਾਲੇ ਦਿਨਾ ਵਿੱਚ ਫਿਰ ਬਰਗਾੜੀ ਵਾਗ ਫਿਰ ਤੋ ਮੋਰਚਾ ਲਗਾਉਣ ਬਾਰੇ ਵਿਚਾਰ ਹੋ ਸਕਦੀ ਹੈ ।






















