ਆਈਪੀਐਲ ਸੀਜ਼ਨ 14-ਮੈਚ ਤੀਜਾ
ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤਿਆ ਮੁਕਾਬਲਾ
ਸਨਰਾਈਜ਼ਰਸ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਕਾਰ ਸੀ ਮੁਕਾਬਲਾ

ਚੰਡੀਗੜ੍ਹ, 11 ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਆਈਪੀਐਲ 2021 ਦਾ ਤੀਜਾ ਮੁਕਾਬਲਾ ਚੇਨੱਈ ਦੇ ਐੱਮਏ ਚਿਦਾਂਬਰਮ ਸਟੇਡੀਅਮ ਚ ਖੇਡਿਆ ਗਿਆ।ਕੋਲਕਾਤਾ ਨਾਈਟ ਰਾਈਡਰਸ ਨੇ ਅੱਜ ਦਾ ਮੁਕਾਬਲਾ 10 ਰਨਾਂ ਨਾਲ ਜਿੱਤਿਆ। ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 188 ਰਨਾਂ ਦਾ ਟਿੱਚਾ ਦਿੱਤਾ ਸੀ। ਪਰ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 5ਵਿਕਟਾਂ ਦੇ ਕੇ 177 ਰਨ ਹੀ ਬਣਾ ਸਕੀ।




















