ETT ਪਾਸ ਬੇਰੁਜ਼ਗਾਰ ਅਧਿਆਪਕਾ ਤੇ ਚੱਲਿਆ ਪੁਲਿਸ ਦਾ ਡੰਡਾ
ਬੇਰੁਜ਼ਗਾਰਾਂ ਨੂੰ ਬੱਸਾਂ ਵਿੱਚ ਭਰਕੇ ਲੈ ਗਈ ਪੁਲਿਸ
1 ਬੇਰੁਜ਼ਗਾਰ ਅਧਿਆਪਕ ਨੇ ਮਾਰੀ ਨਹਿਰ ’ਚ ਛਾਲ

ਪਟਿਆਲਾ, 11 ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਅੱਜ ਇਕ ਵਾਰ ਫਿਰ ਧਰਨਾ ਦੇ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾ ਦੀ ਪੁਲਿਸ ਨਾਲ ਹੱਥਾਪਾਈ ਵੀ ਹੋਈ ਤੇ ਉਹਨਾਂ ਨੂੰ ਪੁਲਿਸ ਘਸੀਟ-ਘਸੀਟ ਕੇ ਬੱਸਾਂ ਵਿੱਚ ਭਰ ਕੇ ਲੈ ਗਈ। ਇਹਨਾਂ ਵਿੱਚੋਂ ਇਕ ਪ੍ਰਦਰਸ਼ਨਕਾਰੀ ਅਧਿਆਪਕ ਨੇ ਚਲਦੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਸਹੀ ਸਲਾਮਤ ਨਹਿਰ ਵਿੱਚੋਂ ਬਾਹਰ ਕੱਢ ਲਿਆ। ਪੁਲਿਸ ਭਾਰੀ ਗਿਣਤੀ ਵਿੱਚ ਹਿਰਾਸਤ ਵਿੱਚ ਲਏ ਗਏ ਅਧਿਆਪਕਾ ਨੂੰ ਕਿਥੇ ਲੈ ਗਈ ਹੈ ਇਸ ਬਾਰੇ ਪੂਰੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ।






















