ਘਰ ਵਿੱਚ ਹੋਏ ਇਕਾਂਤਵਾਸ
ਕੱਲ੍ਹ ਕੌਮੀ ਲੋਕ ਅਦਾਲਤ ਵਿੱਚ ਲਿਆ ਸੀ ਹਿੱਸਾ

ਪਟਿਆਲਾ 11 ਅਪ੍ਰੈਲ( ਵਿਸ਼ਵ ਵਾਰਤਾ )- ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅੱਗਰਵਾਲ ਵੀ ਕਰੋਨਾ ਪੋਜ਼ੀਟਿਵ ਪਾਏ ਗਏ ਹਨ । ਉਹਨਾਂ ਦਾ ਅੱਜ ਸਵੇਰੇ ਹੀ ਕਵਿਡ 19 ਦਾ ਟੈਸਟ ਪੋਜ਼ੀਟਿਵ ਆਇਆ ਸੀ । ਸ਼੍ਰੀ ਅੱਗਰਵਾਲ ਨੇ ਜ਼ਿਲ੍ਹਾ ਅਦਾਲਤਾਂ ਵਿੱਚ ਲੱਗੀ ਕੌਮੀ ਲੋਕ ਅਦਾਲਤ ਵਿੱਚ ਹਿੱਸਾ ਲੈਣ ਤੋਂ ਇਲਾਵਾ ਇੱਕ ਹੋਰ ਵੀ ਪ੍ਰੋਗਰਾਮ ਚ ਹਿੱਸਾ ਲਿਆ ਸੀ । ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਤੋਂ ਇਲਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਅਤੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ ਸੀ । ਜਾਣਕਾਰੀ ਅਨੁਸਾਰ ਸ਼੍ਰੀ ਅੱਗਰਵਾਲ ਨੂੰ ਰਾਤ ਨੂੰ ਬਖਾਰ ਹੋਣ ਤੇ Covid 19 ਦਾ ਟੈਸਟ ਕੀਤਾ ਗਿਆ ਸੀ । ਸਿਵਲ ਸਰਜਨ ਪਟਿਆਲਾ ਦੇ ਸੂਤਰਾਂ ਅਨੁਸਾਰ ਸ਼੍ਰੀ ਅੱਗਰਵਾਲ ਨੂੰ ਪਿੱਛਲੇ ਦਿਨੀਂ ਮਿਲਣ ਵਾਲਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ Covid 19 ਦੇ ਟੈਸਟ ਜ਼ਰੂਰ ਕਰਵਾਉਣ । ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਅੱਗਰਵਾਲ ਆਪਣੇ ਘਰ ਵਿੱਖੇ ਠੀਕ ਠਾਕ ਹਨ ।






















