ਵੱਡੀ ਖ਼ਬਰ
ਮੁਕਾਬਲੇ ਵਿੱਚ ਤਿੰਨ ਆਤੰਕੀ ਢੇਰ

ਸ਼੍ਰੀਨਗਰ, 11ਅਪ੍ਰੈਲ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੰਮੂ-ਕਸ਼ਮੀਰ ਦੇ ਸ਼ੋਪਿਆ ਵਿਚ ਸੁਰੱਖਿਆ ਬਲਾਂ ਅਤੇ ਆਤੰਕੀਆਂ ਵਿੱਚ ਹੋਈ ਮੁੱਠਭੇੜ ਵਿਚ ਤਿੰਨ ਆਤੰਕੀਆਂ ਨੂੰ ਢੇਰ ਕਰ ਦਿੱਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਪਿਆ ਦਾ ਆਪਰੇਸ਼ਨ ਇਸ ਦੇ ਨਾਲ ਹੀ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਮਿਲੀ ਹੈ ਕਿ ਅਨੰਤਨਾਗ ਦੇ ਬਿਜਹੇਹਰਾ ਵਿਚ ਆਤੰਕੀਆਂ ਦੇ ਨਾਲ ਮੁਠਭੇੜ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਥੇ ਵੀ ਦੋ-ਤਿੰਨ ਆਤੰਕੀ ਲੁੱਕੇ ਹੋ ਸਕਦੇ ਹਨ।






















