ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਦੀਆਂ ਚੋਣਾਂ ਦੌਰਾਨ ਹੋਈ ਝੜਪ
ਬੀਜੇਪੀ ਅਤੇ ਟੀਐਮਸੀ ਵਰਕਰਾਂ ਵਿਚਕਾਰ ਹੋਇਆ ਟਕਰਾਅ
ਫਾਇਰਿੰਗ ਵਿੱਚ ਗਈ 4 ਲੋਕਾਂ ਦੀ ਜਾਨ

ਚੰਡੀਗੜ੍ਹ, 10 ਅਪ੍ਰੈਲ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਲਈ ਹੋ ਰਹੀਆਂ ਚੋਣਾਂ ਦੌਰਾਨ ਕਈ ਥਾਵਾਂ ਤੋਂ ਹਿੰਸਕ ਝੜਪਾਂ ਦੀ ਸੂਚਨਾ ਮਿਲੀ ਹੈ। ਕੂਚ ਬਿਹਾਰ ਵਿੱਚ ਸਿਤਾਲਕੁਚੀ ਵਿੱਚ ਬੀਜੇਪੀ ਅਤੇ ਟੀਐਮਸੀ ਵਰਕਰਾਂ ਵਿੱਚ ਟਕਰਾਅ ਹੋਇਆ ਹੈ। ਇਸ ਦੌਰਾਨ ਹੋਈ ਝੜਪ ਵਿੱਚ ਬਹੁਤ ਸਾਰੇ ਲੋਕ ਜਖਮੀ ਹੋ ਗਏ ਹਨ। ਪੁਲਿਸ ਵੱਲੋਂ ਲਾਠੀਚਾਰਜ ਕਰਕੇ ਸਥਿਤੀ ਤੇ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਕੇਂਦਰੀ ਬਲਾਂ ਦੀ ਗੋਲੀਬਾਰੀ ਦੌਰਾਨ ਕੂਚ ਬਿਹਾਰ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।






















