
ਸ੍ਰੀਨਗਰ, 13 ਜਨਵਰੀ : ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿਚ ਕੀਤੇ ਗਏ ਜੰਗ ਬੰਦੀ ਦੇ ਉਲੰਘਣ ਕਾਰਨ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ| ਇਸ ਦੌਰਾਨ ਭਾਰਤੀ ਸੈਨਾ ਨੇ ਇਸ ਜੰਗਬੰਦੀ ਦਾ ਮੂੰਹਤੋੜ ਜਵਾਬ ਦਿੱਤਾ ਹੈ|
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿਚ ਲਾਂਸ ਨਾਇਕ ਯੋਗੇਸ਼ ਮੁਰਲੀਧਰ ਸ਼ਹੀਦ ਹੋ ਗਏ| ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ|





















