ਸ਼ਰਾਬੀ ਪਤੀ ਵੱਲੋ ਚਾਕੂ ਮਾਰ ਕੇ ਕੀਤਾ ਅਪਣੀ ਪਤਨੀ ਦਾ ਕਤਲ

ਲੁਧਿਆਣਾ 8 ਅਪ੍ਰੈਲ (ਰਾਜਕੁਮਾਰ ਸ਼ਰਮਾ)-ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਨਜ਼ਦੀਕ ਕੈਲਾਸ਼ ਨਗਰ ਸਥਿਤ ਗਗਨਦੀਪ ਕਾਲੋਨੀ ਵਿਖੇ ਇਕ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਵਿੱਚ ਹੀ ਉਸਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਹੈ। ਆਰੋਪੀ ਦਾ ਨਾਮ ਰਮੇਸ਼ ਕੁਮਾਰ ਹੈ ਅਤੇ ਉਸਨੇ ਆਪਣੀ 55 ਸਾਲਾ ਪਤਨੀ ਜਸਵਿੰਦਰ ਕੌਰ ਉਰਫ ਭੋਲੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਹੱਤਿਆ ਵਿਚ ਇਸਤੇਮਾਲ ਕੀਤੇ ਚਾਕੂ ਨੂੰ ਬਰਾਮਦ ਕਰ ਕੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ ਮਹਿਲਾ ਵਿੱਚ ਅੱਗੇ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਮ੍ਰਿਤਕਾ ਨਾਲ ਕੁੱਟਮਾਰ ਕਰਦਾ ਸੀ। ਬੀਤੇ ਦਿਨ ਵੀ ਦੋਵਾਂ ਵਿਚਕਾਰ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਰਾਤ ਵੇਲੇ ਮਿਰਤਕਾ ਉਹਨਾ ਦੇ ਘਰ ਆ ਗਈ ਤੇ ਅੱਜ ਸਵੇਰੇ ਇਹ ਕਹਿ ਕੇ ਆਪਣੇ ਘਰ ਵਾਪਸ ਆ ਗਈ ਕਿ ਉਹਨਾਂ ਦਾ ਫੁੱਫੜ ਭੁੱਖਾ ਹੋਵੇਗਾ ਜਾ ਕੇ ਰੋਟੀ ਬਣਾ ਕੇ ਖਵਾ ਦੇਵਾਂ। ਪਰ ਜਦ ਉਹ ਘਰ ਆਈ ਤਾਂ ਮੁਲਜ਼ਮ ਸ਼ਰਾਬ ਪੀ ਰਿਹਾ ਸੀ ਤੇ ਨਸ਼ੇ ਦੀ ਹਾਲਤ ਵਿੱਚ ਫਿਰ ਲੜਾਈ ਝਗੜਾ ਹੋ ਗਿਆ ਅਤੇ ਗੁੱਸੇ ਵਿਚ ਆਏ ਮੁਲਜ਼ਮ ਨੇ ਮਿਤਰਕਾ ਉਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹਨਾਂ ਦੀ ਮੌਕੇ ਉਤੇ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਖੁਦ ਮਿਰਤਕ ਔਰਤ ਦੇ ਰਿਸ਼ਤੇਦਾਰ ਅਤੇ ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ।






















