
ਸੰਗਰੂਰ, 6 ਅਪ੍ਰੈਲ( ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਵੱਲੋਂ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਮੁਅੱਤਲ ਕਰਨ ਦੇ ਵਿਰੋਧ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਪੁਤਲਾ ਸਾੜਿਆ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਪੰਚ ਗੁਰਮੇਲ ਸਿੰਘ ਨੂੰ ਵਿਜੈ ਇੰਦਰ ਸਿੰਗਲਾ ਦੀ ਸਿਆਸੀ ਖਾਰ ਕਾਰਨ ਨਜਾਇਜ ਤਰੀਕੇ ਨਾਲ ਮੁਅੱਤਲ ਕੀਤਾ ਗਿਆ ਹੈ।
ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸਰਪੰਚ ਗੁਰਮੇਲ ਸਿੰਘ ਨੂੰ ਮੁਅੱਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਸਰਪੰਚ ਗੁਰਮੇਲ ਸਿੰਘ ਨੇ ਵਿਜੈ ਇੰਦਰ ਸਿੰਗਲਾ ਵੱਲੋਂ ਪਿੰਡ ਦੀ ਪੰਚਾਇਤੀ ਜਮੀਨ ਹੜੱਪਣ ਦੀ ਚਾਲ ਨੂੰ ਰੋਕਦਿਆ ਪਿੰਡ ਦੀ 23 ਕਿੱਲੇ 1 ਕਨਾਲ 7 ਮਰਲੇ ਜਮੀਨ ਬਚਾ ਲਈ ਜਿਸ ਕਾਰਨ ਵਿਜੈ ਇੰਦਰ ਸਿੰਗਲਾ ਵੱਲੋਂ ਨਜਾਇਜ ਤਰੀਕੇ ਨਾਲ ਸਰਪੰਚ ਨੂੰ ਮੁਅੱਤਲ ਕਰਵਾ ਦਿੱਤਾ ਜੋ ਕਿ ਲੋਕਤੰਤਰ ਦਾ ਘਾਣ ਹੈ। ਸਰਕਾਰ ਨੂੰ ਸਹੀ ਜਾਂਚ ਕਰਦਿਆ ਤੁਰੰਤ ਸਰਪੰਚ ਨੂੰ ਬਹਾਲ ਕਰਨਾ ਚਾਹੀਦਾ ਹੈ।
ਟਰੇਡ ਵਿੰਗ ਪੰਜਾਬ ਦੇ ਸਕੱਤਰ ਗੁਨਇੰਦਰਜੀਤ ਮਿੰਕੂ ਜਵੰਧਾ ਨੇ ਵਿਜੈ ਇੰਦਰ ਸਿੰਗਲਾ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਵਿਜੈ ਇੰਦਰ ਸਿੰਗਲਾ ਲੋਕਤੰਤਰ ਦਾ ਘਾਣ ਕਰ ਰਹੇ ਹਨ ਅਤੇ ਸੰਗਰੂਰ ਵਿੱਚ ਲਗਾਤਾਰ ਲੋਕ ਵਿਰੋਧੀ ਫੈਸਲੇ ਲੈ ਰਹੇ ਹਨ। ਉਨ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਨਜਾਇਜ ਤਰੀਕੇ ਨਾਲ ਮੁਅੱਤਲ ਕਰਕੇ ਲੋਕਾਂ ਦਾ ਨਿਰਾਦਰ ਕੀਤਾ ਹੈ।
ਇਸ ਮੌਕੇ ਆਪ ਆਗੂ ਰਾਜਵੰਤ ਘੁੱਲੀ, ਡਾ. ਅਨਵਰ ਭਸੌੜ ਧੂਰੀ, ਰਣਬੀਰ ਢੀਂਡਸਾ,ਅਵਤਾਰ ਈਲਵਾਲ,ਰਾਜਿੰਦਰ ਸਿੰਘ ਗੋਗੀ,ਹਰਦੀਪ ਤੂਰ,ਚਰਨਜੀਤ ਚੰਨੀ,ਅਵਤਾਰ ਤਾਰੀ,ਰਾਜੂ,ਜਗਤਾਰ ਪੰਡਿਤ,ਨੋਨੀ,ਕਰਮਜੀਤ ਨਾਗੀ,ਵਿਕਰਮ ਸਿੰਘ,ਗੁਰਪ੍ਰੀਤ ਨਿਦਾਮਪੁਰ,ਅਮਰੀਕ ਸਿੰਘ,ਸਿਕੰਦਰ ਸਿੰਘ,ਨਿਰਮਲ ਸਿੰਘ,ਹਰਿੰਦਰ ਸ਼ਰਮਾ,ਹਰਬੰਸ ਬਾਲੀਆ,ਲਖਵਿੰਦਰ ਲੱਡੀ, ਸ਼ਕਤੀ ਸਿੰਘ,ਗੁਲਜਾਰ ਸਿੰਘ,ਰੌਸ਼ਨ ਲਾਲ,ਬੰਟੀ ਸੈਣੀ,ਬਲਬੀਰ ਸਿੰਘ,ਗੁਰਪਿਆਰ ਸਿੰਘ ਹਾਜ਼ਰ ਰਹੇ।
ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਪੁਤਲਾ ਫੂਕਦੇ ਹੋਏ।






















