ਪੰਜਾਬ ਵਿੱਚ ਬੀ.ਜੇ.ਪੀ. ਦੇ ਨੇਤਾਵਾਂ ਅਤੇ ਵਰਕਰਾਂ ਦੇ ਲਈ ਇਸ ਮੌਕੇ ਚੰਗਾ ਸਮਾਂ ਨਹੀਂ ਚੱਲ ਰਿਹਾ : ਕਰਮਵੀਰ ਬਾਲੀ
ਹੁਸ਼ਿਆਰਪੁਰ 6 ਅਪ੍ਰੈਲ ( ਵਿਸ਼ਵ ਵਾਰਤਾ ) ਜਿ਼ਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਜਿ਼ਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਵਿੱਚ ਬੀ.ਜੇ.ਪੀ. ਦੇ ਨੇਤਾਵਾਂ ਅਤੇ ਵਰਕਰਾਂ ਦੇ ਲਈ ਚੰਗਾ ਸਮਾਂ ਨਹੀਂ ਚੱਲ ਰਿਹਾ। ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਕਾਰਨ ਸ਼ਾਂਤੀ ਭੰਗ ਹੋ ਰਹੀ ਹੈ। ਪੰਜਾਬ ਵਿੱਚ ਕਿਸਾਨ ਅੰਦੋਲਨ ਦਾ ਲਾਭ ਕਾਂਗਰਸ ਨੂੰ ਮਿਲ ਰਿਹਾ ਹੈ ਅਤੇ ਕਾਂਗਰਸ ਇਸ ਨੂੰ ਵਿਧਾਨਸਭਾ ਦੀਆਂ ਚੋਣਾਂ ਤੱਕ ਜ਼ਿੰਦਾ ਰੱਖਣਾ ਚਾਹੁੰਦੀ ਹੈ ਤਾਂਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪੰਜਾਬ ਦੀ ਸੱਤਾ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਕਰਮਵੀਰ ਬਾਲੀ ਨੇ ਕਿਹਾ ਕਿ ਜਨਤਾ ਹੀ ਸਭ ਤੋਂ ਉੱਚੀ ਹੈ ਜੋ ਸੰਸਦ ਅਤੇ ਵਿਧਾਇਕ ਬਣਾ ਕੇ ਭੇਜਦੀ ਹੈ। ਇਹੀ ਸੰਸਦ ਅਤੇ ਵਿਧਾਇਕ ਕਾਨੂੰਨ ਬਣਾਉਂਦੇ ਹਨ, ਜੋ ਲਾਗੂ ਹੁੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਦਾ ਕਿਸਾਨ ਵਿਰੋਧ ਕਰ ਰਹੇ ਹਨ ਜਿਸ ਦੇ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਗਈ ਹੈ। ਕਰਮਵੀਰ ਬਾਲੀ ਨੇ ਕਿਹਾ ਕਿ ਕੇਂਦਰ ਅਤੇ ਕਿਸਾਨਾਂ ਵਿੱਚ ਹੋ ਰਹੀ ਵਾਰਤਾ ਨੂੰ ਟੈਲੀਕਾਸਟ ਕਰਕੇ ਜਨਤਾ ਨੂੰ ਦਿਖਾਇਆ ਜਾਵੇ ਅਤੇ ਕਾਨੂੰਨ ਦੇ ਹੱਕ ਅਤੇ ਵਿਰੋਧ ਵਿੱਚ ਮੱਤਦਾਨ ਕਰਵਾਇਆ ਜਾਵੇ। ਜਿਸ ਪੱਖ ਨੂੰ ਮੱਤਦਾਨ ਜਿ਼ਆਦਾ ਮਿਲਦਾ ਹੈ, ਉਸ ਨੂੰ ਲਾਗੂ ਕੀਤਾ ਜਾਵੇ। ਇਸ ਨਾਲ ਕਿਸੇ ਦੇ ਵੀ ਪੱਖ ਵਿੱਚ ਮੱਤਭੇਦ ਨਹੀਂ ਰਹੇਗਾ ਅਤੇ ਜੋ ਸ਼ੱਕ ਦੀ ਸਥਿਤੀ ਬਣੀ ਹੋਈ ਹੈ, ਹੋ ਦੂਰ ਹੋ ਜਾਵੇਗੀ। ਕਰਮਵੀਰ ਬਾਲੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋ ਮੰਗ ਕੀਤੀ ਕਿ ਕਿਸਾਨਾਂ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਸਮਝਿਆ ਜਾਵੇ, ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਕੇਂਦਰ ਕਿਸਾਨ ਵਿਰੋਧੀ ਨਹੀਂ ਹੈ। ਇਸ ਮੌਕੇ ਤੇ ਚੇਅਰਮੈਨ ਨਵਲ ਕਿਸ਼ੋਰ ਕਾਲੀਆ, ਨਿਰਮਲ ਸਿੰਘ, ਗੁੱਡੂ ਸਿੰਘ, ਬਲਵਿੰਦਰ ਕੁਮਾਰ, ਵਿਪਨ ਕੁਮਾਰ, ਉਤਮ ਸਿੰਘ, ਵਿਦਿਆ ਭੂਸ਼ਣ ਆਦਿ ਮੌਜੂਦ ਸਨ।