ਡੈਮੋਕਰੈਟਿਕ ਭਾਰਤੀਯ ਲੋਕ ਦੱਲ ਵੱਲੋਂ 19 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾਡ਼ਾ ਮਨਾਇਆ ਜਾਵੇਗਾ-ਖੋਸਲਾ
ਹੁਸ਼ਿਆਰਪੁਰ 6 ਅਪ੍ਰੈਲ (ਵਿਸ਼ਵ ਵਾਰਤਾ) ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੁੱਗ ਪੁਰਸ਼, ਗ਼ਰੀਬਾਂ ਦੇ ਮਸੀਹਾ, ਸੰਵਿਧਾਨ ਨਿਰਮਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ 19 ਅਪ੍ਰੈਲ ਦਿਨ ਸੋਮਵਾਰ ਨੂੰ ਕਰਤਾਰਪੁਰ ਦੇ ਇੰਪਰੂਵਮੈਂਟ ਟਰੱਸਟ ਦੀ ਗਰਾਊਂਡ ਵਿੱਚ ਬੜੀ ਸ਼ਰਧਾ ਪੂਰਬਕ ਮਨਾਇਆ ਜਾਵੇਗਾ ! ਇਸ ਅਵਸਰ ਤੇ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ ! ਇਸ ਮੌਕੇ ਪ੍ਰਸਿੱਧ ਰੂਹਾਨੀ ਕੀਰਤਨੀ ਜਥਾ ਭਾਈ ਸਤਨਾਮ ਸਿੰਘ ਜੀ ਹੁਸੈਨਪੁਰ ਨਕੋਦਰ ਵਾਲੇ, ਕੀਰਤਨ ਦੁਆਰਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਉਣਗੇ ! ਖੋਸਲਾ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਨ ਵਾਲੇ ਮੀਡੀਆ ਕਰਮਚਾਰੀ, ਸਫ਼ਾਈ ਕਰਮਚਾਰੀ, ਡਾਕਟਰ ਸਹਿਬਾਨ , ਪੁਲੀਸ ਕਰਮਚਾਰੀ ਅਤੇ ਸਮਾਜ ਸੇਵੀ ਸਾਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ! ਇਸ ਮੌਕੇ ਤੇ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਮਨੋਜ ਕੁਮਾਰ ਮੁਰਾਰ ਨੈਸ਼ਨਲ ਸਕੱਤਰ ਯੂਥ ਵਿੰਗ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਲਕਸ਼ਮੀ ਉੱਪ ਪ੍ਰਧਾਨ ਮਹਿਲਾ ਵਿੰਗ ਜਿਲ੍ਹਾ ਜਲੰਧਰ, ਪੰਕਜ ਆਦਿ ਮੋਜੂਦ ਸਨ ।