
ਕੇਪਟਾਊਨ, 12 ਜਨਵਰੀ : ਦੱਖਣੀ ਅਫਰੀਕਾ ਖਿਲਾਫ ਕੱਲ੍ਹ ਦੂਸਰੇ ਟੈਸਟ ਮੈਚ ਵਿਚ ਭਾਰਤੀ ਟੀਮ ਦੀ ਸਲਾਮੀ ਜੋੜੀ ਵਿਚ ਬਦਲਾਅ ਕੀਤਾ ਜਾ ਸਕਦਾ ਹੈ| ਇਸ ਸਬੰਧੀ ਵਿਰਾਟ ਕੋਹਲੀ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਸੰਕੇਤ ਦਿੱਤੇ ਕਿ ਧਵਨ ਦੀ ਥਾਂ ਕੇ.ਐਲ ਰਾਹੁਲ ਨੂੰ ਮੌਕਾ ਮਿਲ ਸਕਦਾ ਹੈ| ਉਨ੍ਹਾਂ ਕਿਹਾ ਕਿ ਇੱਕ ਖਾਸ ਰਣਨੀਤੀ ਨਾਲ ਟੀਮ ਇੰਡੀਆ ਮੈਦਾਨ ਉਤੇ ਉਤਰੇਗੀ, ਜਿਸ ਲਈ ਉਨ੍ਹਾਂ ਨੇ ਤਿਆਰੀ ਕਰ ਲਈ ਹੈ|
ਦੂਸਰੇ ਪਾਸੇ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ| ਪਿਛਲੇ ਮੈਚ ਵਿਚ ਟੀਮ ਇੰਡੀਆ 72 ਦੌੜਾਂ ਨਾਲ ਹਰ ਗਈ ਸੀ| ਇਸ ਦੋਰਾਨ ਕੋਹਲੀ ਨੇ ਕਿਹਾ ਹੈ ਕਿ ਟੀਮ ਇੰਡੀਆ ਇਸ ਮੈਚ ਨੂੰ ਹਰ ਹਾਲ ਵਿਚ ਜਿੱਤਣਾ ਚਾਹੇਗੀ ਅਤੇ ਉਹ ਵਿਰੋਧੀ ਗੇਂਦਬਾਜਾਂ ਦਾ ਮੂੰਹਤੋੜ ਜਵਾਬ ਦੇਣਗੇ|
ਦੂਸਰੇ ਪਾਸੇ ਦੱਖਣੀ ਅਫਰੀਕਾ ਇਸ ਮੈਚ ਨੂੰ ਜਿੱਤ ਕੇ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ| ਪਹਿਲਾ ਮੈਚ ਜਿੱਤ ਕੇ ਦੱ. ਅਫਰੀਕਾ ਦੀ ਟੀਮ ਕਾਫੀ ਉਤਸ਼ਾਹਿਤ ਹੈ|
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ ਕੰਸਾਸ ਸਿਟੀ, 4 ਜੁਲਾਈ (ਵਿਸ਼ਵ ਵਾਰਤਾ)...





















