ਸੀਐਸਸੀ ਵੱਲੋਂ ਅਧਾਰ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ
ਲੌਕਾ ਨੂੰ ਅਧਾਰ ਕਾਰਡ ਬਣਾਉਣ ਦੇ ਮਕਸਦ ਨਾਲ ਸੀਐਸਸੀ ਵੱਲੋਂ ਨਵੇਂ ਅਧਾਰ ਕੇਦਰ ਦੀ ਸ਼ੁਰੂਆਤ : ਜਸਪਾਲ ਸਿੰਘ

ਬਠਿੰਡਾ 3 ਅਪ੍ਰੈਲ (ਕੁਲਬੀਰ ਬੀਰਾ): ਸਹਿਰ ਵਿਚ ਲੌਕਾ ਨੂੰ ਨਵਾਂ ਅਧਾਰ ਕਾਰਡ ਬਣਾਉਣ ਅਤੇ ਦਰੁਸਤ ਕਰਵਾਉਣ ਲਈ ਸੁਖਾਲੀਆ ਸਹੂਲਤਾ ਦੇਣ ਦੇ ਮਕਸਦ ਨਾਲ ਸੀਐਸਸੀ ਵੱਲੋਂ ਅਧਾਰ ਸੇਵਾ ਕੇਂਦਰ ਸਿੰਗਲਾ ਕੰਪਲੈਕਸ, ਮਾਡਲ ਟਾਉਨ ਨੇੜੇ ਟੀਵੀ ਟਾਵਰ ਨਜਦਿਕ ਖੋਲਿਆ ਗਿਆ। ਇਸ ਮੌਕੇ ਸੀਐਸਸੀ ਸੈਂਟਰ ਦਾ ਉਦਘਾਟਨ ਮੁੱਖ ਮਹਿਮਾਨ ਸਟੇਟ ਹੈਂਡ ਜਸਪਾਲ ਸਿੰਘ, ਡੀਐਮ ਪਰੇਸ਼ ਗੋਇਲ ਅਤੇ ਡੀਐਮ ਤਰਸੇਮ ਸਿੰਘ ਵੱਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀਐਮ ਪਰੇਸ਼ ਗੋਇਲ ਨੇ ਦੱਸਿਆ ਕਿ ਸੀਐਸਸੀ ਵੱਲੋਂ ਅਧਾਰ ਸੇਵਾ ਕੇਂਦਰ ਖੋਲਿਆ ਗਿਆ ਹੈ ਜਿਸ ਵਿਚ ਆਮ ਨਾਗਰਿਕ ਅਧਾਰ ਕਾਰਡ ਨਵੇਂ ਬਣਵਾਂ ਸਕਦਾ ਹੈ। ਇਸ ਤੋਂ ਇਲਾਵਾ ਅਧਾਰ ਵਿਚ ਦਰੁਸਤੀ ਅਸਾਨੀ ਨਾਲ ਕਰਵਾ ਸਕਦਾ ਹੈ। ਉਨ੍ਹਾਂ ਲੌਕਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਆਕਤੀ ਨੇ ਅਧਾਰ ਕਾਰਡ ਨਵਾਂ ਬਣਾਉਣਾ ਹੋਵੇ ਜਾ ਫਿਰ ਦਰੁਸਤ ਕਰਵਾਉਣਾ ਹੋਵੇ ਤਾ ਉਹ ਸੀਐਸਸੀ ਵੱਲੋਂ ਖੋਲੇ ਅਧਾਰ ਸੇਵਾ ਕੇਂਦਰ ਵਿਚ ਅਸਾਨੀ ਨਾਲ ਬਣਵਾ ਸਕਦਾ ਹੈ।






















