Army ਨੇ ਬੰਦ ਕੀਤੇ Military Farms
ਦਿੱਲੀ, 3 ਅਪ੍ਰੈਲ(ਵਿਸ਼ਵ ਵਾਰਤਾ) ਸੈਨਾ ਨੇ 132 ਸਾਲ ਬਾਅਦ ਸੈਨਾ ਫਾਰਮ ਰਸਮੀ ਤੌਰ ਤੇ ਬੰਦ ਕਰ ਦਿੱਤੇ ਹਨ ਜੋ ਸੈਨਿਕਾਂ ਨੂੰ ਗਊਆਂ ਦਾ ਦੁੱਧ ਉਪਲੱਭਧ ਕਰਾਉਣ ਦੇ ਲਈ ਸਥਾਪਿਤ ਕੀਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹਨਾਂ ਨੂੰ ਬੰਦ ਕਰਨ ਦੇ ਸੰਬੰਧ ਵਿੱਚ ਸਮਾਰੋਹ ਦਾ ਆਯੋਜਨ ਦਿੱਲੀ ਛਾਉਣੀ ਵਿੱਚ ਮਿਲੀਟਰੀ ਫਾਰਮਸ ਰਿਕਾਰਡਸ ਵਿੱਚ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਅਗਸਤ 2017 ਵਿੱਚ ਕਈ ਸੁਧਾਰਾ ਦੀ ਘੋਸ਼ਣਾ ਕੀਤੀ ਸੀ ਜਿਸ ਵਿਚ ਸੈਨਾ ਫਾਰਮ ਬੰਦ ਕਰਨਾ ਵੀ ਸ਼ਾਮਿਲ ਸੀ।























