ਦੁਬਈ ਦੀ ਇਕ ਅਦਾਲਤ ਨੇ ਮਾਹਿਲਪੁਰ ਤੋਂ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਚਰਨਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਸਜ਼ਾ ਸੁਣਾਈ
ਹੁਸ਼ਿਆਰਪੁਰ 2 ਅਪ੍ਰੈਲ ( ਵਿਸ਼ਵ ਵਾਰਤਾ ) ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਮੁਹੱਲਾ ਸੈਸ਼ੀਆ ਦੇ ਨੌਜਵਾਨ ਚਰਨਜੀਤ ਸਿੰਘ ਉਰਫ ਚੰਨੀ ਨੂੰ ਦੁਬਈ ਚ ਇਕ ਪਾਕਿਸਤਾਨੀ ਲੜਕੇ ਦੇ ਕਤਲ ਕੇਸ ਵਿੱਚ ਦੁੱਬਈ ਦੀ ਇਕ ਅਦਾਲਤ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਹੁਕਮ ਦਿੱਤਾ ਹੈ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਰਨਜੀਤ ਸਿੰਘ 21 ਸਾਲ ਦਸਵੀਂ ਪਾਸ ਸੀ ਅਤੇ ਉਹ ਘਰ ਦੀ ਗ਼ਰੀਬੀ ਦੂਰ ਕਰਨ ਲਈ ਫਰਵਰੀ 2020 ਵਿੱਚ ਦੁਬਈ ਚਲਾ ਗਿਆ ਸੀ ਉਸ ਦੇ ਜਾਣ ਦੇ ਕੁਝ ਸਮੇਂ ਬਾਅਦ ਜਦ ਰੋਜ਼ੇ ਚਲਦੇ ਸੀ ਤਾਂ ਚਰਨਜੀਤ ਸਣੇ ਅੱਠ ਲੜਕੇ ਸ਼ਰਾਬ ਦੇ ਇਕ ਮਾਮਲੇ ਚ ਪੁਲਿਸ ਦੇ ਹੱਥ ਲੱਗ ਗਏ ਸੀ ਉਸ ਸਮੇਂ ਪੁਲੀਸ ਨੇ ਚਰਨਜੀਤ ਸਿੰਘ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਚਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਸਨ ਉਸ ਦੇ ਤਿੰਨ ਸਾਥੀਆਂ ਨੂੰ ਸ਼ਰਾਬ ਦੇ ਕੇਸ ਵਿਚ ਇਕ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਇਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿਚ ਚਰਨਜੀਤ ਸਿੰਘ ਉਰਫ ਚੰਨੀ ਨੂੰ ਨਾਮਜ਼ਦ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਇਕ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਚੋਂ ਇਕ ਨੌਜਵਾਨ ਪਿੰਡ ਟਾਹਲੀ ਇਕ ਸ਼ੰਕਰ ਤੇ ਇਕ ਹੁਸ਼ਿਆਰਪੁਰ ਦਾ ਸੀ ਜੋ ਕਿ ਰਿਸ਼ਤੇ ਚ ਚਰਨਜੀਤ ਦਾ ਮਾਮਾ ਸੀ ਤਿੰਨਾਂ ਨੂੰ ਇਕ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਚਰਨਜੀਤ ਸਿੰਘ ਦੁਬਈ ਦੀ ਅਲਬਰਟਾ ਸੈਂਟਰਲ ਜੇਲ੍ਹ ਆਬੂ ਧਾਬੀ ਵਿੱਚ ਬੰਦ ਹੈ ਪਰਿਵਾਰ ਵਾਲਿਆਂ ਨੇ ਰੋਂਦੇ ਕਰਲਾਉਂਦੇ ਹੋਏ ਕਿਹਾ ਕਿ ਉਸ ਦੇ ਕਤਲ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਦਾ ਕੋਈ ਫੋਨ ਨਹੀਂ ਆਇਆ ਪਰ ਅਚਾਨਕ 30 ਮਾਰਚ ਨੂੰ ਚਰਨਜੀਤ ਸਿੰਘ ਨੇ ਸਿਰਫ ਦੋ ਮਿੰਟ ਰੋਂਦੇ ਹੋਏ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਕਿਸੇ ਵੀ ਸਮੇਂ ਮੌਤ ਦੀ ਸਜ਼ਾ ਦਿੱਤੀ ਜਾ ਸਕੇ ਚਰਨਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਅਦਾਲਤ ਦੁਆਰਾ ਗੋਲੀ ਮਾਰ ਕੇ ਕਤਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਇਸ ਘਟਨਾ ਦਾ ਕਿਸੇ ਵੀ ਸਮੇਂ ਆਦੇਸ਼ ਦਿੱਤਾ ਜਾ ਸਕਦਾ ਹੈ ।