ਅੱਜ ਦਾ ਮੌਸਮ
ਪੂਰਬ-ਉਤਰ ਵਿੱਚ ਪੈ ਸਕਦਾ ਹੈ ਮੀਂਹ

ਦਿੱਲੀ 31 ਮਾਰਚ(ਵਿਸ਼ਵ ਵਾਰਤਾ)- ਮੌਸਮ ਵਿਭਾਗ ਨੇ ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਲਈ ਆਰੇਜ਼ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਪੂਰਬ-ਉਤਰ ਰਾਜਾਂ ਵਿੱਚ ਗਰਜ ਨਾਲ ਮੀਂਹ ਪੈ ਸਕਦਾ ਹੈ। ਭਾਰਤ ਮੌਸਮ ਵਿਭਾਗ ਨੇ 2 ਅਪ੍ਰੈਲ ਤੱਕ ਤੇਜ਼ ਮੀਂਹ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਸਭ ਬੰਗਾਲ ਦੀ ਖਾੜੀ ਵਿੱਚ ਨਿਚਲੇ ਸਤਰ ਤੇ ਦੱਖਣੀ-ਪੂਰਬੀ ਹਵਾਵਾਂ ਦੇ ਪ੍ਰਭਾਵ ਦੇ ਚੱਲਦੇ ਹੋਵੇਗਾ।






















