ਸੂਬਿਆਂ ਨੂੰ ਕਮਜੋਰ ਕਰਨ ਲਈ ਮੋਦੀ ਸਰਕਾਰ ਤੁਲ ਗਈ :ਜਥੇਦਾਰ ਬ੍ਰਹਮਪੁਰਾ
ਪੰਜਾਬ ਭਾਜਪਾ ਲੀਡਰਸ਼ਿਪ ਦੋ ਧੜਿਆਂ ਚ ਵੰਡੀ ਗਈ: ਜਥੇਦਾਰ ਬ੍ਰਹਮਪੁਰਾ
ਅੱਜ ਦੇ ਸਫਲ ਬੰਦ ਨੇ ਕਿਸਾਨੀ ਮੰਗਾਂ ਦੇ ਹੱਕ ਚ ਮੋਹਰ ਲਾਈ: ਰਣਜੀਤ ਸਿੰਘ ਬ੍ਰਹਮਪੁਰਾ

ਅੰਮਿ੍ਰਤਸਰ 26 ਮਾਰਚ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਲੋਕ ਸਭਾ ਮੈਬਰ ਨੇ ਦੋਸ਼ ਲਾਇਆ ਕਿ ਕਾਂਗਰਸ ਵਾਂਗ ਭਾਜਪਾ ਦੀ ਮੋਦੀ ਸਰਕਾਰ ਸ਼ਕਤੀਸ਼ਾਲੀ ਕੇਦਰ ਬਣਾਉਣ ਲਈ ਤੁਲ ਗਈ ਹੈ ਤੇ ਸੂਬਿਆਂ ਨੂੰ ਕਮਜੋਰ ਕਰਨ ਲਈ ਘਾਤਕ ਤਾਕਤਾਂ ਖੋਹ ਰਹੀ ਹੈ, ਜਿਸ ਦੀ ਮਿਸਾਲ ਦਿੱਲੀ ਸੂਬੇ ਦੀ ਹੈ । ਜਿਥੇ ਉਸ ਨੇ ਨਵਾ ਬਿੱਲ ਪਾਸ ਕਰਕੇ ,ਕੇਜਰੀਵਾਲ ਸਰਕਾਰ ਦੀਆਂ ਸ਼ਕਤੀਆਂ ਲੈਫਟੀਨੈਟ ਗਵਰਨਰ ਨੂੰ ਦੇ ਦਿੱਤੀਆਂ ਹਨ । ਦਿੱਲੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਪਰ ਆਏ ਦਿਨ ਕਿਸੇ ਨਾ ਸੂਬੇ ਨੂੰ ਅਸਥਿਰ ਕੀਤਾ ਜਾ ਰਿਹਾ ਹੈ । ਫੈਡਰਲਇਜਮ ਦੀ ਵਕਾਲਤ ਕਰਨ ਵਾਲੀ ਭਾਜਪਾ,ਜਮਹੂਰੀਅਤ ਦੇ ਬੁਰਕੇ ਹੇਠ ਡਿਕਟੇਟਰਸ਼ਿਪ ਬਣ ਗਈ ਹੈ । ਉਨਾ ਭਾਜਪਾ ਪੰਜਾਬ ਦੀ ਲੀਡਰਸ਼ਿਪ ਤੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦੇ ਗੰਭੀਰ ਮਸਲੇ ਤੇ ਇਹ ਦੋ ਧੜਿਆਂ ਚ ਵੰਡੀ ਹੈ। ਇਕ ਗਰੁੱਪ ਕਿਸਾਨਾਂ ਨਾਲ ਗੱਲਬਾਤ ਕਰਕੇ,ਤਿੰਨ ਕਾਨੂੰਨ ਕੇ ਮੰਡੀਆਂ ਦਾ ਵਿਵਾਦ ਸੁਲਝਾਉਣ ਦੇ ਪੱਖ ਵਿੱਚ ਹੈ ਤੇ ਦੂਸਰਾ ਧੜਾ ਇਸ ਦੇ ਵਿਰੁਧ ਮੋਦੀ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ । ਸ ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਅੱਜ ਦੇ ਦੇਸ਼ ਵਿਆਪੀ ਸਫਲ ਬੰਦ ਨੇ,ਕਿਸਾਨੀ ਮੰਗਾਂ ਤੇ ਮੋਹਰ ਲਾ ਦਿੱਤੀ ਹੈ ਪਰ ਅੰਨਦਾਤੇ ਨੂੰ ਮੋਦੀ ਬਰਬਾਦ ਕਰਨ ਲਈ ਤੁੱਲੇ ਹਨ ਜਿਸ ਪ੍ਰਤੀ ਜਨਤਕ ਰੋਹ , ਉਸ ਖਿਲਾਫ ਵੱਧ ਚੁੱਕਾ ਹੈ । ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਕੇਦਰੀ ਕਰਨ ਖਿਲਾਫ ਸਿਆਸੀ ਦਲਾਂ ਨੂੰ ਇਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ।






















