ਯਸ਼ਕੀਰਤ ਕੌਰ ਨੇ ਤਲਵਾਰਬਾਜ਼ੀ ਵਿੱਚ ਜਿੱਤਿਆ ਗੋਲਡ ਮੈਡਲ

ਚੰਡੀਗੜ੍ਹ, 23 ਮਾਰਚ(ਵਿਸ਼ਵ ਵਾਰਤਾ)- ਯਸ਼ਕੀਰਤ ਕੌਰ ਨੇ 17 ਸਾਲ ਬਾਅਦ ਚੰਡੀਗੜ੍ਹ ਨੂੰ ਤਲਵਾਰਬਾਜ਼ੀ ਵਿੱਚ ਸੀਨੀਅਰ ਵਰਗ ਵਿੱਚ ਗੋਲਡ ਮੈਡਲ ਦਵਾਇਆ। ਸੀਨੀਅਰ ਨੈਸ਼ਨਲ ਦਾ ਆਯੋਜਨ 19 ਤੋਂ 21 ਮਾਰਚ ਤੱਕ ਰੁਦਰਪੁਰ ਵਿੱਚ ਹੋਇਆ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਤੇ ਯਸ਼ਕੀਰਤ ਕੌਰ ਦੀ ਚੋਣ ਇਸ ਸਾਲ ਹੋਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਲਈ ਕੀਤੀ ਗਈ ਹੈ।




















