67ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਘੋਸ਼ਣਾ

ਨਵੀਂ ਦਿੱਲੀ,22ਮਾਰਚ(ਵਿਸ਼ਵ ਵਾਰਤਾ)- ਅੱਜ ਨੈਸ਼ਨਲ ਮੀਡੀਆ ਸੈਂਟਰ ਨਵੀਂ ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਵਿੱਚ 67ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ।ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ ‘ਛਿਛੋਰੇ’ ਨੂੰ ਸਰਬੋਤਮ ਹਿੰਦੀ ਫਿਲਮ ਅਤੇ ਅਭਿਨੇਤਰੀ ਕੰਗਣਾ ਰਣੌਤ ਨੂੰ ਫਿਲਮ ‘ਮਣੀਕਰਣਿਕਾ’ ਲਈ ਸਰਬੋਤਮ ਅਦਾਕਾਰਾ ਲਈ ਚੁਣਿਆ ਗਿਆ। ਦੱਸ ਦੱਇਏ ਕਿ ਕੰਗਣਾ ਰਣੌਤ ਚੌਥੀ ਵਾਰ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅਦਾਕਾਰਾ ਹੈ।






















