ਸਪੀਕਰ ਨੇ ਕੀ ਕੀਤਾ ਫ਼ੈਸਲਾ- ਪੜ੍ਹੋ
ਵਿਧਾਨ ਸਭਾ ਦੇ ਸਪੀਕਰ ਵੱਲੋਂ ਸਸਪੈਂਡ ਕੀਤੇ ਅਕਾਲੀ ਵਿਧਾਇਕ ਬਹਾਲ

ਚੰਡੀਗੜ੍ਹ 8 ਮਾਰਚ ( ਵਿਸ਼ਵ ਵਾਰਤਾ )-ਪੰਜਾਬ ਵਿਧਾਨ ਸਭਾ ਚ ਗਵਰਨਰ ਦੇ ਭਾਸ਼ਣ ਤੇ ਬਹਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਚ ਲਗਾਤਾਰ ਵਿਧਾਨ ਸਭਾ ਦੀ ਕਾਰਵਾਈ ਚ ਵਿਘਨ ਪਾਉਣ ਦੇ ਦੋਸ਼ ਚ ਪੂਰੇ ਸੈਸ਼ਨ ਦੌਰਾਨ ਸਸਪੈਂਡ ਕੀਤੇ ਗਏ ਅਕਾਲੀ ਵਿਧਾਇਕਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬਜਟ ਪੇਸ਼ ਹੋਣ ਤੋਂ ਬਾਅਦ ਮੁਅੱਤਲੀ ਤੋਂ ਬਹਾਲ ਕਰ ਦਿੱਤਾ ਗਿਆ ਹੈ । ਹੋਣਾ ਅਕਾਲੀ ਵਿਧਾਇਕ ਅਗਲੀ ਰਹਿੰਦੀ ਕਾਰਵਾਈ ਚ ਚੱਲ ਰਹੇ ਸੈਸ਼ਨ ਦੇ ਸਦਨਾਂ ਚ ਭਾਗ ਲੈ ਸਕਣਗੇ ।






















