ਪਿਊ ਪੁੱਤਰ ਦੀ ਸੜਕ ਹਾਦਸੇ ‘ਚ ਮੌਤ

ਬਰੇਟਾ 5 ਮਾਰਚ( ਹਰਮੇਸ਼ )-ਸਥਾਨਕ ਹਸਪਤਾਲ ਨੇੜੇ ਟਰੱਕ ਨੰਬਰ PB 13 9787 ਤੇ ਮੋਟਰਸਾਈਕਲ ਪੇਲਾਇਨਾ ਨੰਬਰ PB 08 CL 3842 ਦੀ ਸਿੱਧੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਬਲਕਾਰ ਸਿੰਘ (20 ਸਾਲ) ਤੇ ਨਿਰਮਲ ਸਿੰਘ 43 ਸਾਲ ਟਰੱਕ ਦੇ ਟਾਇਰ ਥੱਲ੍ਹੇ ਆਉਣ ਕਾਰਨ ਇੱਕ ਦੀ ਮੌਕੇ ਤੇ ਹੀ ਮੌਤ ਹੋਗਈ ਅਤੇ ਦੂਜੇ ਦੀ ਸਿਵਲ ਹਸਪਤਾਲ਼ ਬੁੱਢਲਾਡਾ ਵਿੱਖੇ ਮੌਤ ਹੋ ਗਈ । ਦੋਵੇਂ ਮ੍ਰਿਤਕ ਪਿੰਡ ਧਰਮਪੁਰਾ (ਥਾਣਾ ਬਰੇਟਾ ) ਤੇ ਟਰੱਕ ਪਿੰਡ ਬਹਾਦਰਪੁਰ ਸਥਾਨਕ ਟਰੱਕ ਯੂਨੀਅਨ ਦੇ ਦੱਸੇ ਜਾਂਦੇ ਹਨ । ਰੇਲਵੇ ਦੀ ਸਪੈਸ਼ਲ ਲਈ ਹੋਣ ਕਾਰਨ ਹਾਦਸਾ ਹੋਇਆ। ਡਰਾਈਵਰ ਘਟਨਾ ਸਥਾਨ ਤੇ ਮੌਕੇ ਤੇ ਫ਼ਰਾਰ ਹੋ ਗਿਆ । ਟਰੱਕ ਪੁਲੀਸ ਦੀ ਹਿਰਾਸਤ ਵਿੱਚ ਹੈ। ਮ੍ਰਿਤਕ ਬਲਕਾਰ ਸਿੰਘ ਕੁੱਝ ਮਹੀਨੇ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਦੱਸਿਆ ਜਾਂਦਾ ਹੈ । ਕੇਸ ਦੀ ਪੜਤਾਲ ASI ਦਰਜਨ ਸਿੰਘ ਕਰ ਰਹੇ ਹਨ । ਦੋਵੇਂ ਮ੍ਰਿਤਕ ਧਰਮਪੁਰਾ ਦੇ ਜ਼ੈਲਦਾਰ ਪਰਿਵਾਰ ਨਾਲ ਸਬੰਧਤ ਹਨ ।ਸਥਾਨਕ ਪੁਲੀਸ ਘਟਨਾ ਦੇ ਮ੍ਰਿਤਕਾਂ ਦੇ ਨਾ ਆਦਿ ਦੱਸਣ ਤੇ ਟਾਲਮਟੋਲ ਕੀਤੀ ਕਿਹਾ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਤਫ਼ਤੀਸ਼ੀ ਦੇ ਆਉਣ ਤੇ ਦੱਸੇ ਜਾਵਗੇ।






















